Skip to main content

Posts

Recent posts
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ  ਜੈਤੋ, 10 ਅਕਤੂਬਰ (ਗੁਰਤੇਜ ਸਿੰਘ ਖਾਲਸਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਬਾਅਦ ਦੁਪਹਿਰ ਅਰਦਾਸ ਉਪਰੰਤ ਬੰਦ ਕਰ ਦਿੱਤੇ ਗਏ | ਸਵੇਰੇ 10.30 ਵਜੇ ਸ਼ੁਰੂ ਹੋਏ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਕੰਵਰਪਾਲ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਉਪਰੰਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਵਲੋਂ ਅਰਦਾਸ ਕੀਤੀ ਗਈ ਤੇ ਹੁਕਮਨਾਮੇ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਤੇ ਦੇਸ਼-ਵਿਦੇਸ਼ ਦੀ ਸੰਗਤ ਦੀ ਹਾਜ਼ਰੀ 'ਚ ਫ਼ੌਜੀ ਬੈਂਡ ਦੀਆਂ ਗੁਰਬਾਣੀ ਵਾਲੀਆਂ ਧੁਨਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਸੁਖ-ਆਸਨ ਕਰਕੇ ਬੜੇ ਹੀ ਉਤਸ਼ਾਹ ਨਾਲ ਸੱਚਖੰਡ ਤੱਕ ਲਿਜਾਇਆ ਗਿਆ | ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਜਨਕ ਸਿੰਘ ਤੇ ਉੱਪ-ਪ੍ਰਧਾਨ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਾਲ 2013 'ਚ ਆਈ ਭਿਆਨਕ ਆਫ਼ਤ ਤੋਂ ਬਾਅਦ ਜ਼ਿਆਦਾ ਸੁਖਾਲੀ ਰਹੀ | ਇਸ ਸਾਲ 2.50 ਲੱਖ ਤੋਂ ਜ਼ਿਆਦਾ ਸੰਗਤ ਨੇ ਗੁਰੂ ਘਰ ਦੇ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਉਨ੍ਹਾਂ ਦੱਸਿਆ ਕਿ ਯਾਤਰਾ ਨੂੰ ਸਫਲ ਬਣਾਉਣ 'ਚ ਉੱਤਰਾਖੰਡ ਸਰਕਾਰ ਤੇ ਪੂਰੇ ਪ੍ਰਸ਼ਾਸਨ ਦਾ ਵਿਸ਼ੇਸ਼ ...
ਮੇਜਰ ਜਰਨਲ ਸੁਰੇਸ਼ ਖਜੂਰੀਆਂ  ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ - ਯੂਥ ਵਿੰਗ ਜੈਤੋ  ਜੈਤੋ, 26 ਸਤੰਬਰ (ਗੁਰਤੇਜ ਸਿੰਘ ਖਾਲਸਾ)- ਜਿਮਨੀ ਚੋਣ ' ਗੁਰਦਾਸਪੁਰ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਰਨਲ ਸੁਰੇਸ਼ ਖਜੂਰੀਆਂ ਨੂੰ ਵੱਡੇ ਅੰਤਰ ਨਾਲ ਜਿਤਾ ਕੇ ਲੋਕ ਸਭਾ 'ਚ ਭੇਜਿਆ ਜਾਵੇਗਾ ਅਤੇ ਇਸ ਜਿੱਤ ਵਿਚ   ਯੂਥ ਵਿੰਗ ਮਹੱਤਵਪੂਰਨ ਭੂਮਿਕਾ ਨਿਭਾਉਣਗੇ।  ਇਹ ਦਾਅਵਾ ਹਲਕਾ ਜੈਤੋ ਤੋਂ ਯੂਥ ਆਗੂ ਮਨਿੰਦਰਜੀਤ ਸਿੱਧੂ ਅਤੇ ਗੁਰਤੇਜ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਖਾਲਸਾ ਨੇ ਦੱਸਿਆ ਕਿ  ਸੋਸਲ ਮੀਡੀਆ ਰਾਹੀਂ ਜਮੀਨੀ ਪੱਧਰ ਤੱਕ ਪਹੁੰਚ ਕੀਤੀ ਜਾਵੇਗੀ।  ਇਸ ਮੌਕੇ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਵਿਦੇਸ਼ ਯਾਤਰਾ ਅਤੇ ਮਨ ਕਿ ਬਾਤ ਵਿੱਚ ਹੀ ਲੰਘਾ ਦਿੱਤੇ।   ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਮੋਦੀ ਸਰਕਾਰ ਤੋਂ ਨਿਰਾਸ਼ ਹਨ।  ਇਸੇ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਰਨਲ ਸੁਰੇਸ਼ ਖਜੂਰੀਆਂ ਇਸ ਚੋਣ ਵਿਚ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹਰਜੋਤ ਮਾਨ, ਪ੍ਰਭਦੀਪ  ਰਾਉਵਾਲਾ, ਲਖਵਿੰਦਰ ਰੋੜੀਕਪੂਰਾ, ਉਡੀਕ ਮਲਹੋਤਰਾ, ਪਰਮਿੰਦਰ ਮਲਹੋਤਰਾ, ਹਰਸਿਮਰਨ ਮਲਹੋਤਰਾ ਵੀ ਹਾਜ਼ਰ ਸਨ ।
ਪਿੰਡ ਅਜਿੱਤ ਗਿੱਲ ਦੇ ਬਲਜਿੰਦਰ ਸਿੰਘ  ਨੂੰ ਸਹਾਇਤਾ ਰਾਸ਼ੀ ਸੋਪੀ। ਜੈਤੋ 1 ਸੱਤਬਰ ( ਗੁਰਤੇਜ ਸਿੰਘ ਖਾਲਸਾ ) ਪਿੰਡ ਅਜਿੱਤ ਗਿੱਲ ਦੇ ਬਲਜਿੰਦਰ ਸਿੰਘ (35) ਪੁੱਤਰ ਸੋਹਣ ਸਿੰਘ ਦੀਆਂ ਦੋਵੇਂ ਲੱਤਾਂ ਤੇ ਇਕ ਬਾਂਹ ਕਰੀਬ 2 ਕੁ ਮਹੀਨੇ ਪਹਿਲਾਂ ਅਚਾਨਕ ਰੇਲ ਗੱਡੀ ਹੇਠਾਂ ਆਉਣ ਨਾਲ ਕੱਟੀਆਂ ਗਈਆਂ ਸਨ।    ਆਰਥਿਕ ਤੌਰ 'ਤੇ ਪਹਿਲਾਂ ਹੀ ਕਮਜ਼ੋਰ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ | ਉਕਤ ਵੱਡੀ ਮੁਸੀਬਤ ਕਾਰਨ ਘਰੇਲੂ ਗੁਜ਼ਾਰਾ ਤੇ ਬੱਚਿਆਂ (ਲੜਕਾ 8 ਸਾਲ ਅਤੇ ਲੜਕੀ 6 ਸਾਲ) ਦੀ ਪੜ੍ਹਾਈ-ਲਿਖਾਈ ਕਰਵਾਉਣ ਮੁਸ਼ਕਿਲ ਹੋ ਗਈ ਹੈ।  ਮੁਸੀਬਤ 'ਚ ਘਿਰੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਆਗੂਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ ।ਜਦੋ ਇਸ ਗੱਲ ਦਾ ਪਤਾ ਬਿਇੰਗ ਵਨ ਫਾਊਂਡੇਸ਼ਨ ( BEING ONE FOUNDATION ) ਨੂੰ ਲੱਗਾ ਤਾ ਓਹਨਾ ਨੇ ਸਹਾਇਤਾ ਭੇਜੀ ਸੀ ਜਿਹੜੀ  ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਵਿਧਾਇਕ ਨੇ  ਪੀੜਤ ਪਰਿਵਾਰ ਸੋਪੀ।  
ਨਗਰ ਸੁਧਾਰ ਕਮੇਟੀ ਜੈਤੋ ਵਲੋਂ ਕੂੜਾ ਡੰਪ ਨੂੰ ਚੁਕਵਾਉਣ ਲਈ ਮਾ ਬਲਦੇਵ ਸਿੰਘ ਨੂੰ ਮੰਗ ਪੱਤਰ ਸੌਂਪਿਆ।  **ਜੈਤੋ 'ਚ ਲੱਗੇ ਕੂੜੇ ਦੇ ਡੰਪਾਂ ਨੇ ਲੋਕਾਂ ਨੂੰ ਦਿੱਤੀਆਂ ਨਵੀਆਂ ਬਿਮਾਰੀਆਂ   9 ਸਤੰਬਰ ( ਗੁਰਤੇਜ ਸਿੰਘ ਖਾਲਸਾ ) ਜੈਤੋ ਸਰਕਾਰ ਨੇ ਵਿਦੇਸ਼ੀ ਸਿਸਟਮ ਨੂੰ ਅਪਣਾਉਂਦੇ ਹੋਏ ਗਲੀ-ਮੁਹੱਲਿਆਂ ਦੀ ਸਫਾਈ ਕਰਨ ਲਈ ਸ਼ਹਿਰਾਂ ਵਿੱਚ ਡੰਪ ਬਣਾਕੇ ਸਫਾਈ ਦਾ ਕੰਮ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਠੇਕੇ 'ਤੇ ਦੇ ਦਿੱਤਾ, ਪਰ ਇਸਤੋਂ ਅੱਗੇ ਕੋਈ ਕੰਮ ਨਹੀਂ ਕੀਤਾ। ਡੰਪ ਕੀਤੇ ਗਏ ਕੂੜੇ ਨੂੰ ਨਾ ਤਾਂ ਅਬਾਦੀ ਤੋਂ ਦੂਰ ਰੱਖੇ ਜਾਣ ਦਾ ਇੰਤਜਾਮ ਪੁਖਤਾ ਕੀਤਾ ਗਿਆ ਅਤੇ ਨਾ ਹੀ ਇਸ ਕੂੜੇ ਨੂੰ ਰੀਸਾਈਕਿਲ ਕੀਤੇ ਜਾਣ ਦਾ ਕੋਈ ਪ੍ਰਬੰਧ ਕੀਤਾ। ਅਜਿਹੀ ਸਥਿਤੀ ਇੱਕਲੇ ਜੈਤੋ ਸ਼ਹਿਰ ਵਿੱਚ ਹੀ ਨਹੀਂ ਸਗੋਂ ਲੱਗਭਗ ਹਰ ਸ਼ਹਿਰ ਵਿੱਚ ਹੈ। ਇਸਤੋਂ ਪਰੇਸ਼ਾਨ ਹੋਕੇ  ਨਗਰ ਸੁਧਾਰ ਕਮੇਟੀ ਜੈਤੋ ਨੇ ਕੂੜੇ ਦਾ ਡੰਪ ਚੁਕਵਾਉਣ ਲਈ ਮਾਨਯੋਗ ਸਕੱਤਰ ਸਾਹਿਬ, ਪੰਜਾਬ ਵਿਧਾਨ ਸਭਾ  ਦੇ ਨਾਮ ਤੇ  ਪੱਤਰ ਲਿੱਖ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ  ਬਲਦੇਵ ਸਿੰਘ ਨੂੰ ਦੇ ਦਿੱਤਾ ਹੈ, ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਉਹ ਸਕੱਤਰ ਸਾਹਿਬ ਦੇ ਦੀਆਂ ਵਿਚ ਲਿਆ ਕੇ ਜਲਦੀ ਤੋਂ ਜਲਦੀ ਹਾਲ ਕਰਨਗੇ।  ਧਿਆਨ ਵਿੱਚ ਲਿਆਦਾਂ ਕਿ ਸ਼ਹਿਰ ਗੰਗਸਰ ਜੈਤੋ ਜ਼ਿਲ੍ਹਾ ਫ਼ਰੀਦਕੋਟ ਜੋ ਸੰਘਣੀ ਅਬਾਦੀ ਵਾਲਾ ਸ਼ਹਿਰ ਹੈ, ਇਸ ਸ਼ਹਿਰ 'ਚ ਜਿੰਨਾਂ ਵੀ ਕੂੜਾ...
ਕੈਪਟਨ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਏ-ਮਾ ਬਲਦੇਵ ਸਿੰਘ  ਜੈਤੋ , 24 ਅਗਸਤ (ਗੁਰਤੇਜ ਸਿੰਘ ਖਾਲਸਾ ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜੋ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਦੋਂ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ 6 ਮਹੀਨੇ ਦਾ ਸਮਾਂ ਹੋ ਚੁੱਕਾ ਹੈ । ਇਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਵਿਧਾਇਕ ਮਾ ਬਲਦੇਵ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਵਿੱਚ ਜਿੱਥੇ ਭਾਰੀ ਵਾਧਾ ਹੋਇਆ ਹੈ।  ਉੱਥੇ ਮੁੱਖ ਮੰਤਰੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਿੱਚ ਵੀ ਬੁਰੀ ਤਰ੍ਹਾਂ ਫ਼ੇਲ੍ਹ ਹੋਏ ਹਨ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਜੀਤ ਸਿੰਘ ਰਾਮੇਆਣਾ, ਗੁਰਤੇਜ ਸਿੰਘ ਖਾਲਸਾ, ਡਾ: ਹਰਪਾਲ ਸਿੰਘ ਡੇਲਿਆਂ ਵਾਲੀ, ਮਨਿੰਦਰਜੀਤ ਸਿੱਧੂ, ਤੀਰਥ ਰਾਜ ਗਰਗ, ਬਲਵਿੰਦਰ ਸਿੰਘ,ਦਵਿੰਦਰ ਸਿੰਘ ਖਾਲਸਾ ਕੋਠੇ ਦਿਹਾਤੀ, ਲਛਮਣ ਸਿੰਘ ਬਿਸ਼ਨੰਦੀ, ਬਲਰਾਜ ਸਿੰਘ ਬਿਸ਼ਨੰਦੀ ਆਦਿ ਮੌਜੂਦ ਸਨ।  
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ ‘ਤੇ ਪੁਲਿਸ ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਇਹ ਫੁਟੇਜ਼ ਕਈ ਕੁਝ ਬਿਆਨ ਕਰ ਰਹੀ ਹੈ। ਯੂਨਾਈਟਿਡ ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਵੀਡੀਓ ਜਾਰੀ ਕਰਕੇ ਕਈ ਸਵਾਲ ਉਠਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਸਾਬਕਾ ਡੀਜੀਪੀ ਤੇ ਪੁਲਿਸ ‘ਤੇ ਬਿਨਾਂ ਵਜ੍ਹਾ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਪੁਲਿਸ ‘ਤੇ ਖੁਦ ਅੱਗ ਭੜਕਾਉਣ ਦੇ ਇਲਜ਼ਾਮ ਲਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਵੀਡੀਓ ‘ਚ ਚੱਲੀਆਂ ਗੋਲੀਆਂ ਦੇ ਖਾਲੀ ਖੋਲ੍ਹ ਵੀ ਦਿੱਸਦੇ ਹਨ। ਪੁਲਿਸ ਇਨ੍ਹਾਂ ਖੋਲ੍ਹਾਂ ਇਕੱਠੇ ਕਰਦੀ ਵੀ ਦਿਖਾਈ ਦੇ ਰਹੀ ਹੈ। ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਵੀਡੀਓ ਦਿਖਾਉਦਿਆਂ ਯੂਨਾਈਟਿਡ ਅਕਾਲੀ ਦਲ ਨੇ ਨਵੇਂ ਖੁਲਾਸੇ ਕੀਤੇ ਗਏ ਹਨ। ਪਾਰਟੀ ਦੇ ਜਨਰਲ ਸਕੱਤਰ ਨੇ ਸਿੱਖ ਆਗੂਆਂ ਦੀ ਹਾਜ਼ਰੀ ‘ਚ ਪ੍ਰੈਸ ਵਾਰਤਾ ਦੌਰਾਨ ਵੀਡੀਓ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਵੀਡੀਓ ਦੇ ਆਧਾਰ ‘ਤੇ ਤਫਤੀਸ਼ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਟੀ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਤਿੰਨ ਦਿਨ ਪਹਿਲਾਂ ਮਿਲੀ ਵੀਡੀਓ ‘ਚ ਸਾਫ ਦਿੱਸਦਾ ਹੈ ਕਿ ਪੁਲਿਸ ਸ਼ਾਂਤ ਬੈਠੇ ਲੋਕਾਂ ‘ਤੇ ਕਿਵੇਂ ਲਾਠੀਚਾਰਜ ਕਰ ਰਹੀ ...