Skip to main content

Posts

Showing posts from June 5, 2017
ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦਾ ਮੋਦੀ - ਯੂਥ ਵਿੰਗ ਆਪ  ਜੈਤੋ 5 ਜੂਨ ( ਗੁਰਤੇਜ ਸਿੰਘ ਖਾਲਸਾ ) - ਆਮ ਆਦਮੀ ਪਾਰਟੀ ਦੇ ਯੂਥ ਵਿੰਗ ਆਗੂ ਮਨਿੰਦਰਜੀਤ ਸਿੱਧੂ ਅਤੇ ਗੁਰਤੇਜ ਸਿੰਘ ਖਾਲਸਾ ਨੇ  ਨਿੱਜੀ ਟੀ.ਵੀ. ਚੈਨਲ ਐਨ.ਡੀ.ਟੀ.ਵੀ. ਦੇ ਮਾਲਕ ਪ੍ਰਣਵ ਰਾਏ ਦੇ ਖਿਲਾਫ ਕੇਂਦਰੀ ਜਾਂਚ ਬਿਊਰੋ ਦੇ ਛਾਪੇਮਾਰੀ 'ਤੇ ਕਿਹਾ ਕਿ ਮੋਦੀ ਸਰਕਾਰ ਇਸ ਉਤੇ ਦਬਾਅ ਪਾ ਕੇ ਬਾਕੀ ਚੈਨਲਾਂ ਦੀ ਤਰਾਂ ਇਸਨੂੰ ਵੀ ਆਪਣੀ ਮੁੱਠੀ ਵਿਚ ਬੰਦ ਕਰਨਾ ਚਾਹੁੰਦੀ ਹੈ।  ਇਹ ਚੈਨਲ ਸ਼ੁਰੂ ਤੋਂ ਲੋਕ ਪੱਖੀ ਮੁੱਦੇ ਉਠਾਉਂਦਾ ਰਿਹਾ ਹੈ , ਜੋ ਕਿ ਮੋਦੀ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ ਹੈ।  ਇਸ ਨੂੰ ਦੇਖ ਕੇ ਲੱਗਦਾ ਹੈ ਦੇਸ਼ ਵਿਚ ਐਮਰਜੈਂਸੀ ਵਰਗੇ ਹਾਲਾਤ ਬਣ ਰਹੇ ਹਨ। ਜਿਥੇ ਕਿ ਵਿਜੇ ਮਾਲੀਆ ਵਰਗੇ ਦੇਸ਼ ਦਾ ਅਰਬਾਂ ਰੁਪਏ ਲੁੱਟ ਕੇ ਲੰਡਨ ਵਿੱਚ ਐਸ਼ ਪ੍ਰਸਤੀ ਕਰ ਰਿਹਾ ਹੈ, ਅਜਿਹੇ ਲੋਕ ਉੱਪਰ ਕਾਰਵਾਈ ਕਾਰਨ ਦੀ ਜਗ੍ਹਾ ਇਮਾਨਦਾਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।   ਆਮ ਆਦਮੀ ਪਾਰਟੀ ਇਸਦਾ ਸਖਤ ਵਿਰੋਧ ਕਰਦੀ ਹੈ ਅਤੇ ਜੇਕਰ ਲੋਕਤੰਤਰ ਦੀ ਇਸੇ ਤਰਾਂ ਹੀ ਹੱਤਿਆ ਹੁੰਦੀ ਰਹੀ ਤਾਂ ਆਮ ਆਦਮੀ ਪਾਰਟੀ ਇਸ ਦੇ ਖਿਲਾਫ ਸੰਘਰਸ਼ ਛੇੜੇਗੀ।  ਇਸ ਮੌਕੇ ਪ੍ਰਭਦੀਪ ਸਿੰਘ ਰਾਊਵਾਲਾ, ਹਰਸਿਮਰਨ ਮਲਹੋਤਰਾ , ਪਰਮਿੰਦਰ ਮਲਹੋਤਰਾ , ਨਵੂ ਚਾਵਲਾ, ਗਗਨ ਕੋਠੇ ਕੇਹਰ ਸਿੰਘ , ਜਸ਼ਨਦੀਪ ਹਨੀ ਅਤੇ ਹੋਰ ਵੀ ਵਲੰਟੀਅਰ ਹਾਜਰ ਸਨ।