Skip to main content

Posts

Showing posts from May 13, 2017
ਭਗਵੰਤ ਮਾਨ ਦੀ ਨਿਯੁਕਤੀ ਨਾਲ 'ਆਪ' ਹੋਵੇਗੀ ਮਜ਼ਬੂਤ - ਗੁਰਤੇਜ ਸਿੰਘ ਖਾਲਸਾ ਜੈਤੋ , 13 ਮਈ ( ਪੱਤਰ ਪ੍ਰੇਰਕ  )-ਆਮ ਆਦਮੀ ਪਾਰਟੀ ਦੀ ਵਾਂਗਡੋਰ ਪੰਜਾਬ ਵਿਚ ਭਗਵੰਤ ਮਾਨ ਦੇ ਹਵਾਲੇ ਕਰਨ ਵਾਲੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਭਗਵੰਤ ਮਾਨ ਆਪ ਦੀ ਮਜ਼ਬੂਤੀ ਲਈ ਵਿਸ਼ੇਸ਼ ਕਦਮ ਚੁੱਕਣਗੇ । ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਗੁਰਤੇਜ ਸਿੰਘ ਖਾਲਸਾ ਅਤੇ ਧਰਮਜੀਤ ਸਿੰਘ ਰਾਮੇਆਣਾ ਨੇ ਸਾਂਝੇ ਤੌਰ 'ਤੇ ਮੀਟਿੰਗ ਦੌਰਾਨ ਕੀਤਾ । ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਖਤ ਮਿਹਨਤ ਕੀਤੀ ਗਈ, ਜਿਸ ਦੀ ਬਦੌਲਤ ਆਪ ਵੱਲੋਂ ਮਾਲਵੇ 'ਚ ਵਧੀਆ ਪ੍ਰਦਰਸ਼ਨ ਕੀਤਾ ਗਿਆ । ਉਨ•ਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਗਵੰਤ ਮਾਨ ਪਾਰਟੀ ਦੇ ਪੰਜਾਬ ਵਿਚਲੇ ਢਾਂਚੇ ਦਾ ਗਠਨ ਕਰਨਗੇ, ਜਿਸ ਵਿਚ ਮਿਹਨਤੀ ਵਲੰਟੀਅਰਾਂ ਤੇ ਆਗੂਆਂ ਨੂੰ ਥਾਂ ਦਿੱਤੀ ਜਾਵੇਗੀ । ਇਸ ਮੌਕੇ ਮਨਿਦਰਜੀਤ ਸਿੱਧੂ, ਹਰਮਨ ਅਜਿੱਤ ਗਿੱਲ , ਦਵਿੰਦਰ ਖਾਲਸਾ,ਹਰੀਸ਼ ਚੈਨਾ, ਜਗਤਾਰ ਚੈਨਾ, ਗੁਰਭੇਜ ਅਜਿੱਤ ਗਿੱਲ, ਗੁਰਤੇਜ ਖਾਲਸਾ, ਲਛਮਣ ਬਿਸ਼ਨੰਦੀ, ਬਲਰਾਜ ਬਿਸ਼ਨੰਦੀ, ਬੇਅੰਤ ਰਾਜੂ, ਤਹਿਸੀਲਦਾਰ ਆਦਿ ਹਾਜ਼ਰ ਸਨ ।