Skip to main content
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ


ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ


ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ ‘ਤੇ ਪੁਲਿਸ ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਇਹ ਫੁਟੇਜ਼ ਕਈ ਕੁਝ ਬਿਆਨ ਕਰ ਰਹੀ ਹੈ। ਯੂਨਾਈਟਿਡ ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਵੀਡੀਓ ਜਾਰੀ ਕਰਕੇ ਕਈ ਸਵਾਲ ਉਠਾਏ ਹਨ।
ਯੂਨਾਈਟਿਡ ਅਕਾਲੀ ਦਲ ਨੇ ਸਾਬਕਾ ਡੀਜੀਪੀ ਤੇ ਪੁਲਿਸ ‘ਤੇ ਬਿਨਾਂ ਵਜ੍ਹਾ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਪੁਲਿਸ ‘ਤੇ ਖੁਦ ਅੱਗ ਭੜਕਾਉਣ ਦੇ ਇਲਜ਼ਾਮ ਲਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਵੀਡੀਓ ‘ਚ ਚੱਲੀਆਂ ਗੋਲੀਆਂ ਦੇ ਖਾਲੀ ਖੋਲ੍ਹ ਵੀ ਦਿੱਸਦੇ ਹਨ। ਪੁਲਿਸ ਇਨ੍ਹਾਂ ਖੋਲ੍ਹਾਂ ਇਕੱਠੇ ਕਰਦੀ ਵੀ ਦਿਖਾਈ ਦੇ ਰਹੀ ਹੈ।
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਵੀਡੀਓ ਦਿਖਾਉਦਿਆਂ ਯੂਨਾਈਟਿਡ ਅਕਾਲੀ ਦਲ ਨੇ ਨਵੇਂ ਖੁਲਾਸੇ ਕੀਤੇ ਗਏ ਹਨ। ਪਾਰਟੀ ਦੇ ਜਨਰਲ ਸਕੱਤਰ ਨੇ ਸਿੱਖ ਆਗੂਆਂ ਦੀ ਹਾਜ਼ਰੀ ‘ਚ ਪ੍ਰੈਸ ਵਾਰਤਾ ਦੌਰਾਨ ਵੀਡੀਓ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਵੀਡੀਓ ਦੇ ਆਧਾਰ ‘ਤੇ ਤਫਤੀਸ਼ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਪਾਰਟੀ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਤਿੰਨ ਦਿਨ ਪਹਿਲਾਂ ਮਿਲੀ ਵੀਡੀਓ ‘ਚ ਸਾਫ ਦਿੱਸਦਾ ਹੈ ਕਿ ਪੁਲਿਸ ਸ਼ਾਂਤ ਬੈਠੇ ਲੋਕਾਂ ‘ਤੇ ਕਿਵੇਂ ਲਾਠੀਚਾਰਜ ਕਰ ਰਹੀ ਹੈ। ਵੀਡੀਓ ‘ਚ ਲਗਾਤਾਰ ਫੋਨ ‘ਤੇ ਗੱਲ ਕਰ ਰਹੇ ਆਈਜੀ ਬਾਰੇ ਤਫਤੀਸ਼ ਕੀਤੀ ਜਾਵੇ ਕਿ ਅਫਸਰ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ।
ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਉਸ ਵੇਲੇ ਦੇ ਸੰਸਦੀ ਸਕੱਤਰ ਤੇ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਦੇ ਘਰ ਤੜਕੇ ਤਿੰਨ ਵਜੇ ਤੱਕ ਚੱਲੀ ਮੀਟਿੰਗ ‘ਚ ਤਤਕਾਲੀ ਡੀਜੀਪੀ ਵੱਲੋਂ ਡੀਸੀ ਤੇ ਐਸਐਸਪੀ ‘ਤੇ ਗੋਲੀ ਚਲਵਾਉਣ ਲਈ ਦਬਾਅ ਵੀ ਪਾਇਆ ਗਿਆ ਸੀ ਕਿ ਲਿਖ ਕੇ ਦਿਓ ਕਿ ਹਾਲਤ ਵੱਸੋਂ ਬਾਹਰ ਹੈ ਪਰ ਉਸ ਦੌਰਾਨ ਐਸਐਸਪੀ ਤੇ ਡੀਸੀ ਨਹੀਂ ਮੰਨੇ ਸਨ। ਉਨ੍ਹਾਂ ਉਸ ਵੇਲੇ ਅਸਤੀਫਾ ਦੇਣ ਦੀ ਗੱਲ ਵੀ ਕਹੀ ਸੀ।
ਉਨ੍ਹਾਂ ਪੁਲਿਸ ‘ਤੇ ਸਬੂਤਾਂ ਨੂੰ ਮਿਟਾਉਣ ਦੇ ਇਲਜ਼ਾਮ ਵੀ ਲਾਏ ਕਿ ਵੀਡੀਓ ‘ਚ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਗੋਲੀਆਂ ਦੇ ਖਾਲੀ ਖੋਲ੍ਹ ਵੀ ਇਕੱਠੀ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਹ ਸਾਰੇ ਸਬੂਤ ਮੁੱਖ ਮੰਤਰੀ ਤੇ ਜਾਂਚ ਕਰ ਰਹੇ ਕਮਿਸ਼ਨ ਨੂੰ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।

Comments

Popular posts from this blog

ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਣ ਸਮੇ ਆਮ ਆਦਮੀ ਪਾਰਟੀ ਦੇ ਵਲੰਟੀਅਰ  ।   ਫੋਟੋ : ਗੁਰਤੇਜ ਸਿੰਘ ਖਾਲਸਾ 'ਆਪ" ਵਲੋਂ ਰਾਣਾ ਗੁਰਜੀਤ ਦੇ ਖਿਲਾਫ ਕਾਰਵਾਈ ਲਈ ਕੈਪਟਨ ਦਾ ਪੁਤਲਾ ਸਾੜਿਆ । ਜੈਤੋ, 8 ਜੂਨ (ਗੁਰਤੇਜ ਸਿੰਘ ਖਾਲਸਾ) - ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਨੇਤਾਵਾਂ ਅਤੇ ਵਲੰਟੀਅਰ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਦੇ ਦਫਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਅਤੇ ਪੰਜਾਬ ਦੇ ਰਾਣਾ ਗੁਰਜੀਤ ਦੀ ਸੁਰੱਖਿਆ ਲਈ ਦੋਸ਼ ਲਗਾਏ । ਪ੍ਰਦਰਸ਼ਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਧੂ ਸਿੰਘ ਨੇ ਕਿਹਾ ਕਿ ਕਾਂਗਰਸ  ਨੇ ਪੰਜਾਬ ਨੂੰ ਲੁੱਟਣ ਦੇ ਮਾਮਲਿਆਂ  ਵਿੱਚ ਅਕਾਲੀਆਂ ਨੂੰ ਨੂੰ ਵੀ ਮਾਤ ਪਾ ਦਿਤੀ ਹੈ । ਅਕਾਲੀ ਅਤੇ ਕਾਂਗਰਸ ਪੰਜਾਬ ਵਿਚ ਵਪਾਰ ਕਰ ਰਹੇ ਹਨ । ਕੁਝ ਕਾਂਗਰਸੀ ਨੇਤਾਵਾਂ ਨੇ ਰੇਤ, ਸ਼ਰਾਬ ਅਤੇ ਆਵਾਜਾਈ ਨਾਲ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ । ਵਿਧਾਇਕ ਕੁਲਤਾਰ ਸਿੰਘ ਸੰਧਵਾਂ  ਨੇ ਦੋਸ਼ ਲਾਇਆ ਕਿ ਅਕਾਲੀਆਂ ਦੀ ਤਰ੍ਹਾਂ ਕਾਂਗਰਸ ਨੇ ਪੂਰੀ ਤਰ੍ਹਾਂ ਪੁਲਿਸ ਦਾ ਸਿਆਸੀਕਰਨ ਕੀਤਾ ਹੈ । ਜੈਤੋ ਦੇ ਐਮ.ਐਲ.ਏ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਘਰ ਸਰਕਾਰੀ ਦਫਤਰ ਚੱਲ ਰਹੇ ਹਨ । ਆਪ ਨੇਤਾ ਗੁਰਦਿਤ ਸਿੰਘ ਸੇਖੋਂ, ਨਵਜੋਤ ਕੌਰ ਲੰਬੀ, ਸ਼ਿਵੇਂਦਰ ਪਾਲ ਸਿੰਘ ਸੰਧੂ ਅਤੇ ਪ੍ਰਿੰਸੀਪਲ ਬਲਦੇਵ ਸਿੰਘ ਅਜ਼ਾਦ ਨੇ...
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ.. ਰਤਲਾਮ (ਮੱਧ ਪ੍ਰਦੇਸ਼): ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਸਵਾ ਸਾਲ ਵਿੱਚ ਚਾਰ ਤਬਾਦਲੇ ਕੀਤੇ ਜਾਣ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਜਬਲਪੁਰ ਦੇ ਵਿਹੜੇ ਵਿੱਚ ਧਰਨਾ ਦੇ ਕੇ ਚਰਚਾ ਵਿੱਚ ਆਏ ਸਸਪੈਂਡ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ ਡੀ ਜੇ ਰਾਜਿੰਦਰਕੁਮਾਰ ਸ੍ਰੀਵਾਸ ਨੇ ਕੱਲ੍ਹ ਆਪਣੀ ਸਸਪੈਨਸ਼ਨ ਵਿਰੁੱਧ ਨੀਮਚ ਤੋਂ ਜਬਲਪੁਰ ਤੱਕ ਸਾਈਕਲ ਤੋਂ ਨਿਆਂਯਾਤਰਾ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਸ੍ਰੀਵਾਸ ਨੇ ਦੱਸਿਆ, ਮੈਂ ਸਾਈਕਲ ‘ਤੇ ਸੱਤ ਸੌ ਕਿਲੋਮੀਟਰ ਲੰਮੀ ਨਿਆਂ ਯਾਤਰਾ ‘ਤੇ ਜਾ ਰਿਹਾ  ਹਾਂ। ਜਬਲਪੁਰ ਪਹੁੰਚ ਕੇ ਮੈਂ ਸੱਤਿਆਗ੍ਰਹਿ ਕਰਾਂਗਾ। ਰਤਲਾਮ ਦੇ ਵਾਸੀ ਸ੍ਰੀਵਾਸ 15 ਮਹੀਨਿਆਂ ਦੇ ਸਮੇਂ ਵਿੱਚ ਚੌਥਾ ਤਬਾਦਲਾ ਕੀਤੇ ਜਾਣ ਦੇ ਵਿਰੁੱਧ ਹਾਈ ਕੋਰਟ ਸਾਹਮਣੇ ਇੱਕ ਅਗਸਤ ਨੂੰ ਅਣਮਿੱਥੇ ਧਰਨੇ ‘ਤੇ ਬੈਠੇ ਸਨ, ਪਰ ਤੀਜੇ ਦਿਨ ਹੀ ਧਰਨਾ ਖਤਮ ਕਰ ਦਿੱਤਾ ਸੀ। ਜਬਲਪੁਰ ਤੋਂ ਨੀਮਚ ਤਬਾਦਲਾ ਹੋਣ ਦਾ ਹੁਕਮ ਮਿਲਣ ਤੋਂ ਬਾਅਦ ਸ੍ਰੀਵਾਸ ਨੇ ਅੱਠ ਅਗਸਤ ਨੂੰ ਨੀਮਚ ਏ ਡੀ ਜੇ ਦਾ ਚਾਰਜ ਸੰਭਾਲਿਆ, ਪਰ ਚਾਰ ਘੰਟੇ ਬਾਅਦ ਹੀ ਉਸ ਨੂੰ ਸਸਪੈਨਸ਼ਨ ਦਾ ਹੁਕਮ ਮਿਲ ਗਿਆ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿੱਚ ਨਿੱਜੀ ਆਜ਼ਾਦੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਹੋ ਕੇ ਮੈਂ ਜ਼ਮੀਨੀ ਪੱਧਰ ‘ਤੇ ਨਿਆਂ ਦੀ ਲੜਾਈ ਖਤਮ ਕਰਨ ਦਾ ਫੈਸਲਾ ਕੀਤਾ ਹ...
ਉੱਚੀ ਕੀਤੀ ਸੜਕ ਨੂੰ ਦਿਖਾਉਂਦੇ ਹੋਏ ਪਿੰਡ ਨਿਵਾਸੀ।     ਫੋਟੋ: ਗੁਰਤੇਜ ਸਿੰਘ ਖਾਲਸਾ  ਸੜਕ ਨੂੰ ਜਿਆਦਾ ਉੱਚੀ ਕਰਕੇ ਬਣਾਏ ਜਾਣ ਤੇ ਪਿੰਡ ਵਾਸੀ ਦੁੱਖੀ ।  ਜੈਤੋ 12 ਜੂਨ ( ਗੁਰਤੇਜ ਸਿੰਘ ਖਾਲਸਾ ) ਜੈਤੋ ਤੋਂ 8-9 ਕਿਲੋਮੀਟਰ ਦੂਰ ਪੈਂਦੇ ਕੋਠੇ ਗੁਲਾਬਗੜ੍ਹ, ਰੋੜੀਕਪੂਰਾ ਦੇ ਵਾਸੀ  ਕਾਸਮ ਭੱਟੀ ਤੋਂ ਮੱਤਾ ਨੂੰ ਬਣ ਰਹੀ ਲਿੰਕ ਰੋਡ ਦੀ ਜਿਆਦਾ ਉਚਾਈ ਹੋਣ ਕਰਕੇ ਪ੍ਰੇਸ਼ਾਨ ਹਨ। ਇਸ ਦੀ ਜਮੀਨ ਤੋਂ ਉਚਾਈ ਲਗਭਗ 5-6 ਫੁੱਟ ਹੈ।  ਇਸ ਸੜਕ ਦਾ ਟੁੱਟਣ ਦਾ ਪਹਿਲਾ ਵੀ ਇਹੀ ਕਾਰਨ ਸੀ ਕਿ ਦੋਵੇ ਪਾਸਿਆਂ ਤੋਂ ਮੀਹ ਦੇ ਪਾਣੀ ਨਾਲ ਖਾਰਾਂ ਪੈ ਕੇ ਸੜਕ ਟੁੱਟ ਗਈ ਸੀ ।  ਪੌਣੇ ਦੋ ਸਾਲ ਪਹਿਲਾ ਇਸ ਸੜਕ ਨੂੰ ਪੁੱਟ ਕੇ ਨੀਵਾਂ ਕਰਨ ਦਾ ਕੰਮ ਹੋ ਗਿਆ ਸੀ ਅਤੇ ਹੁਣ ਫਿਰ  ਇਸ ਸੜਕ ਨੂੰ ਫਿਰ ਉੱਚਾ ਕਰਕੇ  ਬਣਾਇਆ ਜਾ ਰਿਹਾ, । ਇਸ ਸੜਕ ਉਪਰੋਂ ਦੀ ਸਕੂਲ ਵੈਨਾਂ ਵੀ ਕਾਫੀ ਲੰਘਦੀਆਂ ਹਨ।  ਇਸ ਕਰਕੇ ਸੜਕ ਹਾਦਸਾ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।  ਪਿੰਡ ਦੇ ਵਾਸੀ ਅਤੇ ਕਿਸਾਨ ਵੀ ਇਸ ਦੀ ਉਚਾਈ ਤੋਂ ਕਾਫੀ ਤੰਗ ਹਨ, ਕਿਉਂ ਕਿ ਮੀਹ ਪੈਣ ਸਮੇ ਖਾਰਾਂ ਨਾਲ ਸੜਕ ਟੁੱਟਣ ਦੇ ਨਾਲ ਨਾਲ  ਫ਼ਸਲ ਦਾ ਨੁਕਸਾਨ ਕਰਦੀਆਂ ਹਨ।   ਜਿਹਨਾ ਕਿਸਾਨਾਂ ਦੀ ਜਮੀਨ ਸੜਕ ਦੇ ਨਾਲ ਲੱਗਦੀ ਉਹਨਾਂ ਕਿਸਾਨਾਂ ਨੂੰ ਆਪਣੇ ਖੇਤ ਡੂੰਘੇ ਹੋਣ ਕਰਕੇ ਟ੍ਰੈਕਟਰ ਨੂੰ ਖੇਤ ਵਿੱਚ ਲਿਜਾਣ ਵਿੱਚ ਵੀ...