Skip to main content

Posts

Showing posts from August 21, 2017
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ ‘ਤੇ ਪੁਲਿਸ ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਇਹ ਫੁਟੇਜ਼ ਕਈ ਕੁਝ ਬਿਆਨ ਕਰ ਰਹੀ ਹੈ। ਯੂਨਾਈਟਿਡ ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਵੀਡੀਓ ਜਾਰੀ ਕਰਕੇ ਕਈ ਸਵਾਲ ਉਠਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਸਾਬਕਾ ਡੀਜੀਪੀ ਤੇ ਪੁਲਿਸ ‘ਤੇ ਬਿਨਾਂ ਵਜ੍ਹਾ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਪੁਲਿਸ ‘ਤੇ ਖੁਦ ਅੱਗ ਭੜਕਾਉਣ ਦੇ ਇਲਜ਼ਾਮ ਲਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਵੀਡੀਓ ‘ਚ ਚੱਲੀਆਂ ਗੋਲੀਆਂ ਦੇ ਖਾਲੀ ਖੋਲ੍ਹ ਵੀ ਦਿੱਸਦੇ ਹਨ। ਪੁਲਿਸ ਇਨ੍ਹਾਂ ਖੋਲ੍ਹਾਂ ਇਕੱਠੇ ਕਰਦੀ ਵੀ ਦਿਖਾਈ ਦੇ ਰਹੀ ਹੈ। ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਵੀਡੀਓ ਦਿਖਾਉਦਿਆਂ ਯੂਨਾਈਟਿਡ ਅਕਾਲੀ ਦਲ ਨੇ ਨਵੇਂ ਖੁਲਾਸੇ ਕੀਤੇ ਗਏ ਹਨ। ਪਾਰਟੀ ਦੇ ਜਨਰਲ ਸਕੱਤਰ ਨੇ ਸਿੱਖ ਆਗੂਆਂ ਦੀ ਹਾਜ਼ਰੀ ‘ਚ ਪ੍ਰੈਸ ਵਾਰਤਾ ਦੌਰਾਨ ਵੀਡੀਓ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਵੀਡੀਓ ਦੇ ਆਧਾਰ ‘ਤੇ ਤਫਤੀਸ਼ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਟੀ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਤਿੰਨ ਦਿਨ ਪਹਿਲਾਂ ਮਿਲੀ ਵੀਡੀਓ ‘ਚ ਸਾਫ ਦਿੱਸਦਾ ਹੈ ਕਿ ਪੁਲਿਸ ਸ਼ਾਂਤ ਬੈਠੇ ਲੋਕਾਂ ‘ਤੇ ਕਿਵੇਂ ਲਾਠੀਚਾਰਜ ਕਰ ਰਹੀ ...
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ.. ਰਤਲਾਮ (ਮੱਧ ਪ੍ਰਦੇਸ਼): ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਸਵਾ ਸਾਲ ਵਿੱਚ ਚਾਰ ਤਬਾਦਲੇ ਕੀਤੇ ਜਾਣ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਜਬਲਪੁਰ ਦੇ ਵਿਹੜੇ ਵਿੱਚ ਧਰਨਾ ਦੇ ਕੇ ਚਰਚਾ ਵਿੱਚ ਆਏ ਸਸਪੈਂਡ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ ਡੀ ਜੇ ਰਾਜਿੰਦਰਕੁਮਾਰ ਸ੍ਰੀਵਾਸ ਨੇ ਕੱਲ੍ਹ ਆਪਣੀ ਸਸਪੈਨਸ਼ਨ ਵਿਰੁੱਧ ਨੀਮਚ ਤੋਂ ਜਬਲਪੁਰ ਤੱਕ ਸਾਈਕਲ ਤੋਂ ਨਿਆਂਯਾਤਰਾ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਸ੍ਰੀਵਾਸ ਨੇ ਦੱਸਿਆ, ਮੈਂ ਸਾਈਕਲ ‘ਤੇ ਸੱਤ ਸੌ ਕਿਲੋਮੀਟਰ ਲੰਮੀ ਨਿਆਂ ਯਾਤਰਾ ‘ਤੇ ਜਾ ਰਿਹਾ  ਹਾਂ। ਜਬਲਪੁਰ ਪਹੁੰਚ ਕੇ ਮੈਂ ਸੱਤਿਆਗ੍ਰਹਿ ਕਰਾਂਗਾ। ਰਤਲਾਮ ਦੇ ਵਾਸੀ ਸ੍ਰੀਵਾਸ 15 ਮਹੀਨਿਆਂ ਦੇ ਸਮੇਂ ਵਿੱਚ ਚੌਥਾ ਤਬਾਦਲਾ ਕੀਤੇ ਜਾਣ ਦੇ ਵਿਰੁੱਧ ਹਾਈ ਕੋਰਟ ਸਾਹਮਣੇ ਇੱਕ ਅਗਸਤ ਨੂੰ ਅਣਮਿੱਥੇ ਧਰਨੇ ‘ਤੇ ਬੈਠੇ ਸਨ, ਪਰ ਤੀਜੇ ਦਿਨ ਹੀ ਧਰਨਾ ਖਤਮ ਕਰ ਦਿੱਤਾ ਸੀ। ਜਬਲਪੁਰ ਤੋਂ ਨੀਮਚ ਤਬਾਦਲਾ ਹੋਣ ਦਾ ਹੁਕਮ ਮਿਲਣ ਤੋਂ ਬਾਅਦ ਸ੍ਰੀਵਾਸ ਨੇ ਅੱਠ ਅਗਸਤ ਨੂੰ ਨੀਮਚ ਏ ਡੀ ਜੇ ਦਾ ਚਾਰਜ ਸੰਭਾਲਿਆ, ਪਰ ਚਾਰ ਘੰਟੇ ਬਾਅਦ ਹੀ ਉਸ ਨੂੰ ਸਸਪੈਨਸ਼ਨ ਦਾ ਹੁਕਮ ਮਿਲ ਗਿਆ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿੱਚ ਨਿੱਜੀ ਆਜ਼ਾਦੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਹੋ ਕੇ ਮੈਂ ਜ਼ਮੀਨੀ ਪੱਧਰ ‘ਤੇ ਨਿਆਂ ਦੀ ਲੜਾਈ ਖਤਮ ਕਰਨ ਦਾ ਫੈਸਲਾ ਕੀਤਾ ਹ...