ਨਗਰ ਸੁਧਾਰ ਕਮੇਟੀ ਜੈਤੋ ਵਲੋਂ ਕੂੜਾ ਡੰਪ ਨੂੰ ਚੁਕਵਾਉਣ ਲਈ ਮਾ ਬਲਦੇਵ ਸਿੰਘ ਨੂੰ ਮੰਗ ਪੱਤਰ ਸੌਂਪਿਆ।
**ਜੈਤੋ 'ਚ ਲੱਗੇ ਕੂੜੇ ਦੇ ਡੰਪਾਂ ਨੇ ਲੋਕਾਂ ਨੂੰ ਦਿੱਤੀਆਂ ਨਵੀਆਂ ਬਿਮਾਰੀਆਂ
9 ਸਤੰਬਰ ( ਗੁਰਤੇਜ ਸਿੰਘ ਖਾਲਸਾ ) ਜੈਤੋ ਸਰਕਾਰ ਨੇ ਵਿਦੇਸ਼ੀ ਸਿਸਟਮ ਨੂੰ ਅਪਣਾਉਂਦੇ ਹੋਏ ਗਲੀ-ਮੁਹੱਲਿਆਂ ਦੀ ਸਫਾਈ ਕਰਨ ਲਈ ਸ਼ਹਿਰਾਂ ਵਿੱਚ ਡੰਪ ਬਣਾਕੇ ਸਫਾਈ ਦਾ ਕੰਮ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਠੇਕੇ 'ਤੇ ਦੇ ਦਿੱਤਾ, ਪਰ ਇਸਤੋਂ ਅੱਗੇ ਕੋਈ ਕੰਮ ਨਹੀਂ ਕੀਤਾ। ਡੰਪ ਕੀਤੇ ਗਏ ਕੂੜੇ ਨੂੰ ਨਾ ਤਾਂ ਅਬਾਦੀ ਤੋਂ ਦੂਰ ਰੱਖੇ ਜਾਣ ਦਾ ਇੰਤਜਾਮ ਪੁਖਤਾ ਕੀਤਾ ਗਿਆ ਅਤੇ ਨਾ ਹੀ ਇਸ ਕੂੜੇ ਨੂੰ ਰੀਸਾਈਕਿਲ ਕੀਤੇ ਜਾਣ ਦਾ ਕੋਈ ਪ੍ਰਬੰਧ ਕੀਤਾ। ਅਜਿਹੀ ਸਥਿਤੀ ਇੱਕਲੇ ਜੈਤੋ ਸ਼ਹਿਰ ਵਿੱਚ ਹੀ ਨਹੀਂ ਸਗੋਂ ਲੱਗਭਗ ਹਰ ਸ਼ਹਿਰ ਵਿੱਚ ਹੈ। ਇਸਤੋਂ ਪਰੇਸ਼ਾਨ ਹੋਕੇ ਨਗਰ ਸੁਧਾਰ ਕਮੇਟੀ ਜੈਤੋ ਨੇ ਕੂੜੇ ਦਾ ਡੰਪ ਚੁਕਵਾਉਣ ਲਈ ਮਾਨਯੋਗ ਸਕੱਤਰ ਸਾਹਿਬ, ਪੰਜਾਬ ਵਿਧਾਨ ਸਭਾ ਦੇ ਨਾਮ ਤੇ ਪੱਤਰ ਲਿੱਖ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਦੇ ਦਿੱਤਾ ਹੈ, ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਉਹ ਸਕੱਤਰ ਸਾਹਿਬ ਦੇ ਦੀਆਂ ਵਿਚ ਲਿਆ ਕੇ ਜਲਦੀ ਤੋਂ ਜਲਦੀ ਹਾਲ ਕਰਨਗੇ। ਧਿਆਨ ਵਿੱਚ ਲਿਆਦਾਂ ਕਿ ਸ਼ਹਿਰ ਗੰਗਸਰ ਜੈਤੋ ਜ਼ਿਲ੍ਹਾ ਫ਼ਰੀਦਕੋਟ ਜੋ ਸੰਘਣੀ ਅਬਾਦੀ ਵਾਲਾ ਸ਼ਹਿਰ ਹੈ, ਇਸ ਸ਼ਹਿਰ 'ਚ ਜਿੰਨਾਂ ਵੀ ਕੂੜਾ (ਗੰਦਗੀ) ਇਕੱਠਾ ਹੁੰਦਾ ਹੈ ਉਹ ਸ਼ਹਿਰ ਦੇ ਅਬਾਦੀ ਏਰੀਏ ਵਿੱਚ ਬਣੇ ਕੂੜੇ ਦੇ ਡੰਪ ਉੱਪਰ ਹੀ ਇਕੱਠਾ ਹੁੰਦਾ ਹੈ ਅਤੇ ਇਹ ਡੰਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਡੰਪ ਦੀ ਚੁਕਵਾਈ ਲਈ ਸਰਕਾਰ ਵੱਲੋਂ ਪਹਿਲਾ ਤਾਂ ਪੂਰੇ ਪੰਜਾਬ ਵਿੱਚ ਪ੍ਰਾਇਵੇਟ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਸੀ ਅਤੇ ਇਸਦੇ ਨਾਲ ਹਿ ਸਰਕਾਰ ਵੱਲੋਂ ਇਸ ਡੰਪ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਨ ਦੇ ਵਾਅਦੇ ਨਾਲ ਨਜ਼ਦੀਕ ਕਿਤੇ ਰੀਸਾਇਕਲਿੰਗ ਪਲਾਂਟ ਵੀ ਤਿਆਰ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਰ ਘਰ ਤੋਂ 30 ਰੁਪਏ ਦੀ ਦਰ ਨਾਲ ਪੈਸੇ ਵਸੂਲ ਕਰਨ ਵਾਲੀ ਇਹ ਕੰਪਨੀਵੀ ਹੁਣ ਰੂਪੋਸ਼ ਹੋ ਗਈ ਹੈ। ਜੈਤੋ ਸ਼ਹਿਰ ਦੇ ਵਾਰਡ ਨੰਬਰ 15, 16 ਅਤੇ 17 ਇਸ ਡੰਪ ਦੇ ਬਿਲਕੁਲ ਨਜ਼ਦੀਕ ਹਨ ਅਤੇ ਇਸ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲਵਾਉਣ ਲਈ ਇਹ ਕੂੜਾ ਡੰਪ ਉਨ੍ਹਾਂ ਦੀ ਝੋਲੀ ਜ਼ਰੂਰ ਪਾ ਦਿੱਤਾ ਗਿਆ ਹੈ। ਕੰਪਨੀ ਵੱਲੋਂ ਬਣਾਏ ਗਏ ਇਸ ਡੰਪ ਉੱਪਰ ਹੁਣ ਲਗਾਤਾਰ ਕੂੜਾ ਸੁੱਟਣਾ ਸਫ਼ਾਈ ਕਰਮਚਾਰੀਆਂ ਵੱਲੋਂ ਜਾਰੀ ਹੈ ਪਰ ਰੀਸਾਈਕਲਿੰਗ ਕੀਤੇ ਜਾਣ ਦੀ ਸਕੀਮ ਦਾ ਅਜੇ ਦੂਰ-ਦੂਰ ਤੱਕ ਕੋਈ ਪਤਾ ਨਹੀਂ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਕਿਸੇ ਵੀ ਤਰ੍ਹਾਂ ਇਸ ਮੌਕੇ ਦੀ ਜਾਂਚ ਕੀਤੇ ਜਾਣ ਉਪਰੰਤ ਇਸ ਮੁਸੀਬਤ ਤੋਂ ਨਿਜਾਤ ਦਿਵਾਈ ਜਾਵੇ। ਇਸ ਮੌਕੇ ਨਗਰ ਸੁਧਾਰ ਕਮੇਟੀ ਦੇ ਨੁਮਾਇੰਦੇ ਪ੍ਰੋ ਤਰਸੇਮ ਨਰੂਲਾ, ਸੁਖਚੈਨ ਸੰਧੂ, ਅੰਮ੍ਰਿਤ ਲਾਲ ਖੁਰਾਣਾ, ਗੁਰਮੀਤ ਸਿੰਘ ਬਰਾੜ, ਸੁਰੇਸ਼ ਸ਼ਰਮਾ ਬਾਨੀ, ਇੰਦਰਜੀਤ ਸ਼ਰਮਾ, ਸਤਵਿੰਦਰਪਾਲ ਸਿੰਘ , ਜਗਦੀਸ਼ ਲਾਲ, ਰਾਜਿੰਦਰ ਕੁਮਾਰ ਚਾਵਲਾ, ਜਸਵਿੰਦਰ ਸਿੰਘ ਜੋਨੀ ਆਦਿ ਹਾਜ਼ਰ ਸਨ।

Comments
Post a Comment