ਮੇਜਰ ਜਰਨਲ ਸੁਰੇਸ਼ ਖਜੂਰੀਆਂ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ - ਯੂਥ ਵਿੰਗ ਜੈਤੋ ਜੈਤੋ, 26 ਸਤੰਬਰ (ਗੁਰਤੇਜ ਸਿੰਘ ਖਾਲਸਾ)- ਜਿਮਨੀ ਚੋਣ ' ਗੁਰਦਾਸਪੁਰ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਰਨਲ ਸੁਰੇਸ਼ ਖਜੂਰੀਆਂ ਨੂੰ ਵੱਡੇ ਅੰਤਰ ਨਾਲ ਜਿਤਾ ਕੇ ਲੋਕ ਸਭਾ 'ਚ ਭੇਜਿਆ ਜਾਵੇਗਾ ਅਤੇ ਇਸ ਜਿੱਤ ਵਿਚ ਯੂਥ ਵਿੰਗ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਹ ਦਾਅਵਾ ਹਲਕਾ ਜੈਤੋ ਤੋਂ ਯੂਥ ਆਗੂ ਮਨਿੰਦਰਜੀਤ ਸਿੱਧੂ ਅਤੇ ਗੁਰਤੇਜ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਖਾਲਸਾ ਨੇ ਦੱਸਿਆ ਕਿ ਸੋਸਲ ਮੀਡੀਆ ਰਾਹੀਂ ਜਮੀਨੀ ਪੱਧਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਵਿਦੇਸ਼ ਯਾਤਰਾ ਅਤੇ ਮਨ ਕਿ ਬਾਤ ਵਿੱਚ ਹੀ ਲੰਘਾ ਦਿੱਤੇ। ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਮੋਦੀ ਸਰਕਾਰ ਤੋਂ ਨਿਰਾਸ਼ ਹਨ। ਇਸੇ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਰਨਲ ਸੁਰੇਸ਼ ਖਜੂਰੀਆਂ ਇਸ ਚੋਣ ਵਿਚ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹਰਜੋਤ ਮਾਨ, ਪ੍ਰਭਦੀਪ ਰਾਉਵਾਲਾ, ਲਖਵਿੰਦਰ ਰੋੜੀਕਪੂਰਾ, ਉਡੀਕ ਮਲਹੋਤਰਾ, ਪਰਮਿੰਦਰ ਮਲਹੋਤਰਾ, ਹਰਸਿਮਰਨ ਮਲਹੋਤਰਾ ਵੀ ਹਾਜ਼ਰ ਸਨ ।