Skip to main content

Posts

Showing posts from May 27, 2017
ਸੰਸਦ ਪ੍ਰੋ ਸਾਧੂ ਸਿੰਘ ਵਲੋਂ ਪਿੰਡ ਮੜ੍ਹਾਕ ਨੂੰ ਜਿੰਮ ਲਈ 75 ਹਜਾਰ ਦੀ ਗ੍ਰਾੰਟ  ਦਿੱਤੀ। ਜੈਤੋ , 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿਛਲੇ ਦਿਨੀਂ ਪਿੰਡ ਮੜ੍ਹਾਕ ਦੀ ਪੰਚਾਇਤ ਨੂੰ ਜਿੰਮ ਦੇ ਲਈ 75 ਹਜ਼ਾਰ ਰੁਪਏ ਦੀ ਗਰਾਂਟ ਸਰਪੰਚ ਸੁਖਮੰਦਰ ਸਿੰਘ  ਅਤੇ ਪਿੰਡ ਵਾਸੀਆਂ ਨੂੰ ਸੌਂਪੀ ਗਈ , ਇਸ ਗਰਾਂਟ ਲਈ ਪਿੰਡ ਦੇ ਖਿਡਾਰੀਆਂ ਵਲੋਂ ਕਾਫੀ ਸਮੇ ਤੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਇਹ ਪਿੰਡ ਦੇ ਵਿਚ ਪਹਿਲਾ ਕੋਈ ਵੀ ਜਿਮ ਨਾ ਹੋਣ ਕਾਰਨ ਖਿਡਾਰੀਆਂ ਨੂੰ ਆਪਣੀ ਸਰੀਰਿਕ ਫਿਟਨਿਸ ਰੱਖਣ ਵਿਚ  ਮੁਸ਼ਕਿਲ ਆਉਂਦੀ ਸੀ ਅਤੇ ਇਸ ਨਾਲ ਯੂਥ ਨਸ਼ੇ ਤੋਂ ਵੀ ਦੂਰ ਰਹੇਗਾ। ਇਸ ਮੌਕੇ ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ, ਧਰਮਿੰਦਰ ਸਿੰਘ, ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।
ਸੰਸਦ ਪ੍ਰੋ ਸਾਧੂ ਸਿੰਘ ਵਲੋਂ ਕੋਠੇ ਬੰਬੀਹਾ ਵਾਲੇ  ਨੂੰ ਪਾਣੀ ਦੀ ਟੈਂਕੀ ਦਿੱਤੀ। ਜੈਤੋ , 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿਛਲੇ ਦਿਨੀਂ ਕੋਠੇ ਬੰਬੀਹਾ ਵਾਲੇ ਦੀ ਪੰਚਾਇਤ ਨੂੰ ਪਾਣੀ ਵਾਲੀ ਮੋਬਾਈਲ ਟੈਂਕੀ ਬਣਾਉਣ ਲਈ ਇਕ ਲੱਖ ਪੱਚੀ ਹਜ਼ਾਰ ਰੁਪਏ ਦੀ ਗਰਾਂਟ ਸਰਪੰਚ ਗੁਰਪ੍ਰੀਤ ਸਿੰਘ ਅਤੇ ਪਿੰਡ ਵਾਸੀਆਂ ਨੂੰ ਸੌਂਪੀ ਗਈ , ਇਸ ਗਰਾਂਟ ਲਈ ਪਿੰਡ ਵਾਸੀਆਂ ਵਲੋਂ ਕਾਫੀ ਸਮੇ ਤੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਵਿਆਹ ਸਾਦੀ ਦੇ ਸਮਾਗਮਾਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਾਰਨ ਵਿਚ ਮੁਸ਼ਕਿਲ ਆਉਂਦੀ ਸੀ।  ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਪਿੰਡ ਵਾਸੀਆਂ ਨੂੰ ਵਧਾਈ ਵੀ ਦਿਤੀ।  ਇਸ ਮੌਕੇ ਗੁਰਮੇਲ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਨਾਇਬ ਸਿੰਘ, ਗੁਰਨਾਮ ਸਿੰਘ ਗੋਲੇਵਾਲੀਆਂ, ਜਤਿੰਦਰ ਸਿੰਘ, ਗੁਰਮੀਤ ਸਿੰਘ, ਜੀਤ ਸਿੰਘ ਖਾਲਸਾ, ਜਸਪਾਲ ਸਿੰਘ, ਬਲਜਿੰਦਰ ਸਿੰਘ ਰਾਜੂ, ਕੁਲਵੰਤ ਸਿੰਘ ਬਰਾੜ  ਆਦਿ ਹਾਜ਼ਰ ਸਨ।
ਸੰਸਦ ਪ੍ਰੋ ਸਾਧੂ ਸਿੰਘ ਨੇ ਪਿੰਡ ਦਲ  ਸਿੰਘ  ਵਾਲਾ ਦੇ ਸਕੂਲ ਨੂੰ ਕਮਰੇ ਲਈ 3 ਲੱਖ ਗ੍ਰਾੰਟ ਦਿੱਤੀ। ਜੈਤੋ 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿੰਡ ਦਲ ਸਿੰਘ ਵਾਲਾ ਦੇ ਸਰਕਾਰੀ ਹਾਈ  ਸਕੂਲ ਨੂੰ ਕਮਰੇ ਲਈ 3 ਲੱਖ ਦੀ ਗ੍ਰਾੰਟ ਜਾਰੀ ਕੀਤੀ ਹੈ।  ਇਸ ਗ੍ਰਾੰਟ ਦਾ ਪ੍ਰਵਾਨਗੀ ਪੱਤਰ ਸਕੂਲ ਦੇ ਮੁੱਖੀ ਮੈਡਮ ਵਿਸ਼ਵਦੀਪ ਕੌਰ, ਅਧਿਆਪਕ - ਗੁਰਸੇਵਕ ਸਿੰਘ, ਜਗਸੀਰ ਸਿੰਘ, ਬਲਵੀਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਨੂੰ ਪ੍ਰੋ ਸਾਧੂ ਸਿੰਘ ਜੀ ਬੇਟੇ ਰਾਜਪਾਲ ਸਿੰਘ ਐਡਵੋਕੇਟ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਸੋਪਿਆ ਗਿਆ। ਇਸ ਮੌਕੇ ਮਾ ਬਲਦੇਵ ਸਿੰਘ ਕਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਰਾਬ ਹੋ ਰਹੀ, ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।  ਕਈ ਸਕੂਲ ਦੇ ਵਿਚ ਕਮਰੇ ਨਹੀਂ , ਕਿਤੇ ਸਟਾਫ ਪੂਰਾ ਨਹੀਂ, ਜਿਸ ਦਾ ਨਤੀਜਾ ਤੁਸੀਂ ਹੁਣ ਆਏ ਨਤੀਜਿਆ ਤੋਂ ਦੇਖ ਹੀ ਲਿਆ ।  ਸਾਡੀ ਪਾਰਟੀ ਵਲੋਂ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਸਹੂਲਤਾਂ ਦੇ ਕੇ ਜੋ ਬੱਚਿਆਂ ਨੂੰ ਪੜਾਈ ਲਈ ਵਧੀਆ ਮਾਹੌਲ ਦਿੱਤਾ ਜਾ ਸਕੇ ਤਾ ਜੋ ਉਹ ਪੜ੍ਹ ਲਿਖ ਕੇ ਆਪਣਾ ਉੱਜਲ ਭਵਿੱਖ ਬਣਾ ਸਕਣ । ਇਸ ਮੌਕੇ ਗੁਰਲਾਲ ਸਿੰਘ, ਲਵਪ੍ਰੀਤ ਸਿੰਘ, ਗੁਰਮੇਜਰ ਸਿੰਘ,...