ਪਿੰਡ ਅਜਿੱਤ ਗਿੱਲ ਦੇ ਬਲਜਿੰਦਰ ਸਿੰਘ ਨੂੰ ਸਹਾਇਤਾ ਰਾਸ਼ੀ ਸੋਪੀ।
ਜੈਤੋ 1 ਸੱਤਬਰ ( ਗੁਰਤੇਜ ਸਿੰਘ ਖਾਲਸਾ ) ਪਿੰਡ ਅਜਿੱਤ ਗਿੱਲ ਦੇ ਬਲਜਿੰਦਰ ਸਿੰਘ (35) ਪੁੱਤਰ ਸੋਹਣ ਸਿੰਘ ਦੀਆਂ ਦੋਵੇਂ ਲੱਤਾਂ ਤੇ ਇਕ ਬਾਂਹ ਕਰੀਬ 2 ਕੁ ਮਹੀਨੇ ਪਹਿਲਾਂ ਅਚਾਨਕ ਰੇਲ ਗੱਡੀ ਹੇਠਾਂ ਆਉਣ ਨਾਲ ਕੱਟੀਆਂ ਗਈਆਂ ਸਨ। ਆਰਥਿਕ ਤੌਰ 'ਤੇ ਪਹਿਲਾਂ ਹੀ ਕਮਜ਼ੋਰ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ | ਉਕਤ ਵੱਡੀ ਮੁਸੀਬਤ ਕਾਰਨ ਘਰੇਲੂ ਗੁਜ਼ਾਰਾ ਤੇ ਬੱਚਿਆਂ (ਲੜਕਾ 8 ਸਾਲ ਅਤੇ ਲੜਕੀ 6 ਸਾਲ) ਦੀ ਪੜ੍ਹਾਈ-ਲਿਖਾਈ ਕਰਵਾਉਣ ਮੁਸ਼ਕਿਲ ਹੋ ਗਈ ਹੈ। ਮੁਸੀਬਤ 'ਚ ਘਿਰੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਆਗੂਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ ।ਜਦੋ ਇਸ ਗੱਲ ਦਾ ਪਤਾ ਬਿਇੰਗ ਵਨ ਫਾਊਂਡੇਸ਼ਨ ( BEING ONE FOUNDATION ) ਨੂੰ ਲੱਗਾ ਤਾ ਓਹਨਾ ਨੇ ਸਹਾਇਤਾ ਭੇਜੀ ਸੀ ਜਿਹੜੀ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਵਿਧਾਇਕ ਨੇ ਪੀੜਤ ਪਰਿਵਾਰ ਸੋਪੀ।

Comments
Post a Comment