ਸੁਖਪਾਲ ਸਿੰਘ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਨ ਤੇ ਦਿੱਤੀਆਂ ਵਧਾਈਆਂ ਜੈਤੋਂ 21 ਜੁਲਾਈ (ਗੁਰਤੇਜ ਸਿੰਘ ਖਾਲਸਾ) ਸੁਖਪਾਲ ਸਿੰਘ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਐਲਾਨਣ ਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਅਤੇ ਪਾਰਟੀ ਨਵੀਆਂ ਬੁਲੰਦੀਆਂ ਨੂੰ ਛੂਹੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜੈਤੋਂ ਦੇ ਵਿਧਾਇਕ ਮਾ ਬਲਦੇਵ ਸਿੰਘ ਨੇ ਕੀਤਾ। ਉਹਨਾਂ ਕਿਹਾ ਖਹਿਰਾ ਜੀ ਦਾ ਵਿਰੋਧੀ ਧਿਰ ਦਾ ਨੇਤਾ ਬਣਨਾ ਪਾਰਟੀ ਦੇ ਚੰਗੇ ਭਵਿੱਖ ਦਾ ਸੰਕੇਤ ਹੈ। ਇਸ ਮੌਕੇ ਉਹਨਾਂ ਨੇ ਖਹਿਰਾ ਜੀ ਨੂੰ ਵਧਾਈਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹਰਮੇਲ ਸਿੰਘ ਖਾਲਸਾ ਢੈਪਈ, ਰਾਜਾ ਢੈਪਈ, ਗੁਰਮੇਲ ਸਿੰਘ ਢੈਪਈ, ਗੁਰਤੇਜ ਸਿੰਘ ਖਾਲਸਾ, ਦਵਿੰਦਰ ਸਿੰਘ ਖਾਲਸਾ, ਡਾ: ਹਰੀਸ਼ ਚੰਦਰ, ਗੁਰਤੇਜ ਸਿੰਘ ਘਣੀਏ ਵਾਲਾ, ਜਸਵਿੰਦਰ ਸਿੰਘ ਪੰਜਗਰਾਈਂ, ਜੋਰਾ ਸਿੰਘ, ਜਗਰੂਪ ਸਿੰਘ , ਬਸੰਤ ਸਿੰਘ ਰਣ ਸਿੰਘ ਵਾਲਾ, ਇਕਬਾਲ ਸਿੰਘ ਡੋਡ, ਰਵਿੰਦਰ ਸਿੰਘ ਮੱਲ੍ਹਾ, ਬਲਰਾਜ ਸਿੰਘ, ਇਕਬਾਲ ਰਾਮੇਆਣਾ, ਜਸਪਾਲ ਗੋਰਾ ਕਰੀਰਵਾਲੀ, ਬਲਜੀਤ ਮੱਤਾ, ਮੱਖਣ ਜੱਸੜ ਆਦਿ ਹਾਜ਼ਰ ਸਨ।