Skip to main content

Posts

Showing posts from August 6, 2017
ਵਿਧਾਇਕ ਮਾ. ਬਲਦੇਵ ਸਿੰਘ ਵਲੋਂ ਡਿਪਟੀ ਕਮਿਸਨਰ ਨਾਲ ਮੀਟਿੰਗ ਕਰਨ ਸਮੇ  ਵਿਧਾਇਕ ਮਾ. ਬਲਦੇਵ ਸਿੰਘ ਵਲੋਂ ਡਿਪਟੀ ਕਮਿਸਨਰ ਨਾਲ ਮੀਟਿੰਗ ਜੈਤੋ 7 ਅਗਸਤ (ਗੁਰਤੇਜ ਸਿੰਘ ਖਾਲਸਾ) ਅਕਾਲੀ ਦਲ ਦੀ ਸਰਕਾਰ ਦੀ ਤਰ੍ਹਾਂ ਕਾਂਗਰਸ ਨੇ ਵੀ ਸੱਤਾ ਦੇ ਵਿੱਚ ਆਉਣਸਾਰ ਆਮ ਲੋਕ ਦੇ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਜੈਤੋ ਹਲਕੇ ਦੇ ਵਿਚ ਕੁੱਝ ਗਰੀਬ ਪਰਿਵਾਰ ਪਹਿਲਾ ਆਟਾ ਦਾਲ ਸਕੀਮ, ਨਰੇਗਾ, ਬੁਢਾਪਾ ਪੈਨਸ਼ਨ ਆਦਿ ਲੈ ਰਹੇ ਸਨ, ਜੋ ਕਿ ਕਾਂਗਰਸ ਨੇ ਬਿਨ੍ਹਾਂ ਕਿਸੇ ਗ਼ਲਤੀ ਦੇ  ਕਟਵਾ ਕੇ ਆਪਣੇ ਸਕੇ - ਸੰਬੰਧੀਆਂ ਨੂੰ ਪਹਿਲ ਦਿੱਤੀ। ਇਸ ਮੁਸ਼ਕਿਲ ਨੂੰ ਲੈ ਕੇ ਵਿਧਾਇਕ ਮਾਨਯੋਗ ਡੀ. ਸੀ. ਸਾਹਿਬ ਨੂੰ ਮਿਲੇ। ਇਸ ਦੌਰਾਨ ਬਰਗਾੜੀ ਅਤੇ ਢਿਲਵਾਂ ਕਲਾਂ ਦੇ ਵਿਕਾਸ ਬਾਰੇ ਵੀ ਚਰਚਾ ਕੀਤੀ। ਡੀ. ਸੀ. ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਇਸ ਨੂੰ ਦਰੁਸਤ ਕਰਾ ਕੇ ਲਾਭ - ਪਾਤਰੀਆਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇਗਾ।  ਇਸ ਮੌਕੇ ਮਾ ਗੁਰਨਾਮ ਸਿੰਘ, ਜਸਮੇਲ ਸਿੰਘ ਬਰਾੜ, ਸੁਖਜੀਤ ਸਿੰਘ ਢਿਲਵਾਂ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਹਾਜਰ ਸਨ।