Skip to main content

Posts

Showing posts from July 9, 2017
ਸੜਕ ਦਾ ਅਧੂਰਾ ਕੰਮ ਦਿਖਾਉਂਦੇ ਹੋਏ ਮਾ ਬਲਦੇਵ ਸਿੰਘ ਅਤੇ ਪਿੰਡ ਵਾਸੀ                          ਫੋਟੋ :- ਗੁਰਤੇਜ ਸਿੰਘ ਖਾਲਸਾ  ਸੜਕ ਦਾ ਅਧੂਰਾ ਕੰਮ ਜਲਦੀ ਪੂਰਾ ਕੀਤਾ ਜਾਵੇ  - ਮਾ ਬਲਦੇਵ ਸਿੰਘ ਜੈਤੋ 9 ਜੁਲਾਈ (ਗੁਰਤੇਜ ਸਿੰਘ ਖਾਲਸਾ) ਪਿੰਡ ਅਜਿੱਤ ਗਿੱਲ 'ਚ ਸੜਕਾਂ ਦੇ ਨਿਰਮਾਣ ਕਾਰਜ ਨੂੰ ਸਬੰਧਿਤ ਵਿਭਾਗ ਵੱਲੋਂ ਅਧੂਰਾ ਛੱਡਣ ਕਾਰਨ ਲੋਕ ਬੇਹੱਦ ਪਰੇਸ਼ਾਨ ਹਨ। ਵਿਭਾਗ ਵੱਲੋਂ ਇਸ ਸੜਕ ਦੀ ਉਸਾਰੀ ਦਾ ਕੰਮ ਜਨਵਰੀ 2017 'ਚ ਸ਼ੁਰੂ ਕੀਤਾ ਗਿਆ ਸੀ, ਜਿਸ 'ਤੇ ਵਿਭਾਗ ਵੱਲੋਂ ਮੋਟਾ ਕਰੈਸ਼ਰ ਤਾਂ ਪਾ ਦਿੱਤਾ ਗਿਆ ਪਰ ਵਿਭਾਗ ਨੇ ਇਸ 'ਤੇ ਲੁੱਕ ਅਤੇ ਮਿਕਸਚਰ ਨਹੀਂ ਪਾਇਆ। ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਇਸ ਪੂਰੀ ਸਥਿਤੀ ਦਾ ਜਾਇਜਾ ਲਿਆ ਅਤੇ ਉਹਨਾਂ ਨੇ ਲੋਕਾਂ ਦੀ ਤਕਲੀਫ ਨੂੰ ਦੇਖਦੇ ਹੋਏ ਇਸ ਅਧੂਰੀ ਸੜਕ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ । ਇੱਸ ਮੌਕੇ  ਗੁਰਭੇਜ ਸਿੰਘ, ਵਜ਼ੀਰ ਸਿੰਘ, ਗਗਨਦੀਪ ਸਿੰਘ, ਹਰਮਨ ਸਿੰਘ, ਗੁਰਮੁਖ ਸਿੰਘ , ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਆਪਣੀਆਂ ਮੁਸ਼ਕਿਲਾਂ ਦਾ ਚਾਨਣਾ ਪਾਇਆ।