Skip to main content

Posts

Showing posts from May 26, 2017
ਸੰਸਦ ਪ੍ਰੋ ਸਾਧੂ ਸਿੰਘ ਨੇ ਸਰਾਵਾਂ ਦੇ ਸਕੂਲ ਨੂੰ ਆਰ ਓ ਲਈ ਗ੍ਰਾੰਟ ਦਿੱਤੀ। ਜੈਤੋ 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿੰਡ ਸਰਾਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਆਰ ਓ ਲਈ 35 ਹਜਾਰ ਦੀ ਗ੍ਰਾੰਟ ਜਾਰੀ ਕੀਤੀ ਹੈ।  ਇਸ ਗ੍ਰਾੰਟ ਦਾ ਪ੍ਰਵਾਨਗੀ ਪੱਤਰ ਸਕੂਲ ਦੇ ਮੁੱਖੀ ਰਣਜੀਤ ਸਿੰਘ, ਅਧਿਆਪਕ - ਗੁਰਤੇਜ ਸਿੰਘ, ਜਤਿੰਦਰ ਸਿੰਘ,ਅਮਨਪ੍ਰੀਤ ਸਿੰਘ, ਮੈਡਮ ਰਾਜਰਾਣੀ, ਸੁਸ਼ਮਾ ਰਾਣੀ,ਗੁਰਿੰਦਰਪਾਲ ਕੌਰ, ਮਨਵੀਰ ਕੌਰ ਨੂੰ ਪ੍ਰੋ ਸਾਧੂ ਸਿੰਘ ਜੀ ਬੇਟੇ ਰਾਜਪਾਲ ਸਿੰਘ ਐਡਵੋਕੇਟ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਸੋਪਿਆ ਗਿਆ। ਇਸ ਮੌਕੇ ਮਾ ਬਲਦੇਵ ਸਿੰਘ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣਾ ਹੈ, ਇਸ ਲਈ ਸਾਡੀ ਪਾਰਟੀ ਵਲੋਂ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਬੁਨਿਆਦੀ ਸ਼ੂਹਲਤਾ ਪੂਰੀਆਂ ਕੀਤੀਆਂ ਜਾਣ ਤਾ ਜੋ ਬੱਚਿਆਂ ਨੂੰ ਪੜਾਈ ਲਈ ਵਧੀਆ ਮਾਹੌਲ ਮਿਲ ਸਕੇ । ਇਸ ਮੌਕੇ ਸ਼ਿਵਦੇਵ ਸਿੰਘ ਪੰਚਾਇਤ ਮੇਂਬਰ,ਕੁਲਦੀਪ ਸਿੰਘ ਨੰਬਰਦਾਰ,ਮੱਖਣ ਸਿੰਘ ਜੱਸੜ, ਜਗਰੂਪ ਸਿੰਘ, ਰੂਪ ਸਿੰਘ, ਲਖਵੀਰ ਸਿੰਘ ਜੱਸੜ, ਅਮਨ ਬਰਾੜ, ਜਸ਼ਨ, ਪ੍ਰੀਤਮ ਬਰਾੜ, ਚੰਦ ਸੰਧੂ , ਗੁਰਦਾਸ ਆਦਿ ਹਾਜਰ ਸਨ । 
ਕੈਪਟਨ ਸਰਕਾਰ 'ਤੇ ਬਾਦਲਾਂ ਵਾਲੇ 'ਔਝੜੇ ਰਾਹੀਂ' ਪੈਣ ਦਾ ਦੋਸ਼ ਜੈਤੋ, 25 ਮਈ (ਭੋਲਾ ਸ਼ਰਮਾ)-'ਆਪ' ਨਾਲ ਸਬੰਧਿਤ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੈਪਟਨ ਸਰਕਾਰ ਉੱਪਰ ਬਾਦਲ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਤੁਰਨ ਦਾ ਦੋਸ਼ ਲਾਇਆ ਹੈ | ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਪ੍ਰਸ਼ਾਸਕੀ ਢਿੱਲ ਤੋਂ ਗੁਰੇਜ਼ ਕਰੇ ਅਤੇ ਇਸੇ ਵਜ੍ਹਾ ਕਾਰਨ ਪਿਛਲੀ ਸਰਕਾਰ ਮੂਧੇ ਮੂੰਹ ਡਿੱਗੀ ਸੀ | ਵਿਧਾਇਕ ਨੇ ਅਹਿਮ ਐਲਾਨ ਕੀਤਾ ਕਿ ਉਹ ਇਸ ਵਾਰ ਬਾਰ੍ਹਵੀਂ ਦੀ ਪ੍ਰੀਖਿਆ ਵਿਚ 80 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਹਲਕਾ ਜੈਤੋ ਨਾਲ ਸਬੰਧਿਤ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ | ਉਨ੍ਹਾਂ  ਇਸ ਮਿਸ਼ਨ ਦੀ ਪੂਰਤੀ ਲਈ ਸਕੂਲ ਪ੍ਰਬੰਧਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ | ਵਿਧਾਇਕ ਨੇ ਆਖਿਆ ਕਿ ਬੇਲਗ਼ਾਮ ਹੋਏ ਪ੍ਰਸ਼ਾਸਕੀ ਢਾਂਚੇ 'ਤੇ ਅਮਰਿੰਦਰ ਵਜ਼ਾਰਤ ਦੀ ਬਿਲਕੁਲ ਵੀ ਪਕੜ ਨਹੀਂ | ਸਰਕਾਰੀ ਅਦਾਰਿਆਂ 'ਚ ਰਿਸ਼ਵਤ ਤੇ ਸਿਫ਼ਾਰਸ਼ ਤੋਂ ਬਗ਼ੈਰ ਆਮ ਆਦਮੀ ਦੀ ਸੁਣਵਾਈ ਨਹੀਂ | ਉਨ੍ਹਾਂ ਕੈਪਟਨ ਸਰਕਾਰ ਨੂੰ ਸਲਾਹ ਦਿੰਦਿਆਂ ਸਹੀ ਮਾਇਨਿਆਂ ਵਾਲਾ ਲੋਕ ਰਾਜ ਦੇਣ ਲਈ ਕਿਹਾ | ਇਸ ਮੌਕੇ ਮਨਿੰਦਰਜੀਤ ਸਿੱਧੂ, ਗੁਰਤੇਜ ਸਿੰਘ ਖ਼ਾਲਸਾ ਸਮੇਤ ਕਈ ਮੁਕਾਮੀ ਆਗੂ ਹਾਜ਼ਰ ਸਨ |
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 29 ਮਈ ਨੂੰ ਪੰਜਾਬ ਆਉਣਗੇ -ਵਿਧਾਇਕ ਬਲਦੇਵ ਸਿੰਘ ਜੈਤੋ 26 ਮਈ (ਗੁਰਤੇਜ ਸਿੰਘ ਖਾਲਸਾ) ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 29 ਮਈ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਮਸਤਕ ਹੋਣ ਤੋਂ ਬਾਅਦ 12 ਵਜੇ ਦੁਪਿਹਰ ਬੀ.ਆਰ. ਰਿਜ਼ੋਰਟ, ਨੇੜੇ ਇੰਡੀਆ ਗੇਟ, ਬਾਈਪਾਸ ਛੇਹਰਟਾ, ਅੰਮ੍ਰਿਤਸਰ ਵਿਖੇ ਵਲੰਟੀਅਰਾਂ ਨੂੰ ਸੰਬੋਧਨ ਕਰਨਗੇ।ਪੰਜਾਬ ਦੇ ਭਵਿੱਖ ਦੀ ਆਉਣ ਵਾਲੀ ਰਣਨੀਤੀ ਤਹਿ ਕੀਤੀ ਜਾਵੇਗੀ ਅਤੇ ਵਲੰਟੀਅਰਾਂ ਦੇ ਨਾਮ ਤੇ ਸੰਦੇਸ਼ ਜਾਰੀ ਕਰਨਗੇ। ਇਸ ਮੌਕੇ ਉਹਨਾਂ ਨੇ ਜੈਤੋ ਹਲਕੇ ਦੇ ਸਮੁੱਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਹੁੰਮ ਹੁੰਮਾ ਕੇ ਪਹੁੰਚੋ।