ਸੰਸਦ ਪ੍ਰੋ ਸਾਧੂ ਸਿੰਘ ਨੇ ਪਿੰਡ ਦਲ ਸਿੰਘ ਵਾਲਾ ਦੇ ਸਕੂਲ ਨੂੰ ਕਮਰੇ ਲਈ 3 ਲੱਖ ਗ੍ਰਾੰਟ ਦਿੱਤੀ।
ਜੈਤੋ 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿੰਡ ਦਲ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਨੂੰ ਕਮਰੇ ਲਈ 3 ਲੱਖ ਦੀ ਗ੍ਰਾੰਟ ਜਾਰੀ ਕੀਤੀ ਹੈ। ਇਸ ਗ੍ਰਾੰਟ ਦਾ ਪ੍ਰਵਾਨਗੀ ਪੱਤਰ ਸਕੂਲ ਦੇ ਮੁੱਖੀ ਮੈਡਮ ਵਿਸ਼ਵਦੀਪ ਕੌਰ, ਅਧਿਆਪਕ - ਗੁਰਸੇਵਕ ਸਿੰਘ, ਜਗਸੀਰ ਸਿੰਘ, ਬਲਵੀਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਨੂੰ ਪ੍ਰੋ ਸਾਧੂ ਸਿੰਘ ਜੀ ਬੇਟੇ ਰਾਜਪਾਲ ਸਿੰਘ ਐਡਵੋਕੇਟ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਸੋਪਿਆ ਗਿਆ। ਇਸ ਮੌਕੇ ਮਾ ਬਲਦੇਵ ਸਿੰਘ ਕਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਰਾਬ ਹੋ ਰਹੀ, ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕਈ ਸਕੂਲ ਦੇ ਵਿਚ ਕਮਰੇ ਨਹੀਂ , ਕਿਤੇ ਸਟਾਫ ਪੂਰਾ ਨਹੀਂ, ਜਿਸ ਦਾ ਨਤੀਜਾ ਤੁਸੀਂ ਹੁਣ ਆਏ ਨਤੀਜਿਆ ਤੋਂ ਦੇਖ ਹੀ ਲਿਆ । ਸਾਡੀ ਪਾਰਟੀ ਵਲੋਂ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਸਹੂਲਤਾਂ ਦੇ ਕੇ ਜੋ ਬੱਚਿਆਂ ਨੂੰ ਪੜਾਈ ਲਈ ਵਧੀਆ ਮਾਹੌਲ ਦਿੱਤਾ ਜਾ ਸਕੇ ਤਾ ਜੋ ਉਹ ਪੜ੍ਹ ਲਿਖ ਕੇ ਆਪਣਾ ਉੱਜਲ ਭਵਿੱਖ ਬਣਾ ਸਕਣ । ਇਸ ਮੌਕੇ ਗੁਰਲਾਲ ਸਿੰਘ, ਲਵਪ੍ਰੀਤ ਸਿੰਘ, ਗੁਰਮੇਜਰ ਸਿੰਘ, ਸਰਬਨ ਸਿੰਘ, ਬਲਜੀਤ ਸਿੰਘ, ਮੰਦਰ ਸਿੰਘ, ਗੁਰਦੇਵ ਸਿੰਘ ਆਦਿ ਹਾਜਰ ਸਨ ।

Comments
Post a Comment