ਸੰਸਦ ਪ੍ਰੋ ਸਾਧੂ ਸਿੰਘ ਵਲੋਂ ਪਿੰਡ ਮੜ੍ਹਾਕ ਨੂੰ ਜਿੰਮ ਲਈ 75 ਹਜਾਰ ਦੀ ਗ੍ਰਾੰਟ ਦਿੱਤੀ।
ਜੈਤੋ , 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿਛਲੇ ਦਿਨੀਂ ਪਿੰਡ ਮੜ੍ਹਾਕ ਦੀ ਪੰਚਾਇਤ ਨੂੰ ਜਿੰਮ ਦੇ ਲਈ 75 ਹਜ਼ਾਰ ਰੁਪਏ ਦੀ ਗਰਾਂਟ ਸਰਪੰਚ ਸੁਖਮੰਦਰ ਸਿੰਘ ਅਤੇ ਪਿੰਡ ਵਾਸੀਆਂ ਨੂੰ ਸੌਂਪੀ ਗਈ , ਇਸ ਗਰਾਂਟ ਲਈ ਪਿੰਡ ਦੇ ਖਿਡਾਰੀਆਂ ਵਲੋਂ ਕਾਫੀ ਸਮੇ ਤੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਇਹ ਪਿੰਡ ਦੇ ਵਿਚ ਪਹਿਲਾ ਕੋਈ ਵੀ ਜਿਮ ਨਾ ਹੋਣ ਕਾਰਨ ਖਿਡਾਰੀਆਂ ਨੂੰ ਆਪਣੀ ਸਰੀਰਿਕ ਫਿਟਨਿਸ ਰੱਖਣ ਵਿਚ ਮੁਸ਼ਕਿਲ ਆਉਂਦੀ ਸੀ ਅਤੇ ਇਸ ਨਾਲ ਯੂਥ ਨਸ਼ੇ ਤੋਂ ਵੀ ਦੂਰ ਰਹੇਗਾ। ਇਸ ਮੌਕੇ ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ, ਧਰਮਿੰਦਰ ਸਿੰਘ, ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।

Comments
Post a Comment