ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 29 ਮਈ ਨੂੰ ਪੰਜਾਬ ਆਉਣਗੇ -ਵਿਧਾਇਕ ਬਲਦੇਵ ਸਿੰਘ
ਜੈਤੋ 26 ਮਈ (ਗੁਰਤੇਜ ਸਿੰਘ ਖਾਲਸਾ) ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 29 ਮਈ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਮਸਤਕ ਹੋਣ ਤੋਂ ਬਾਅਦ 12 ਵਜੇ ਦੁਪਿਹਰ ਬੀ.ਆਰ. ਰਿਜ਼ੋਰਟ, ਨੇੜੇ ਇੰਡੀਆ ਗੇਟ, ਬਾਈਪਾਸ ਛੇਹਰਟਾ, ਅੰਮ੍ਰਿਤਸਰ ਵਿਖੇ ਵਲੰਟੀਅਰਾਂ ਨੂੰ ਸੰਬੋਧਨ ਕਰਨਗੇ।ਪੰਜਾਬ ਦੇ ਭਵਿੱਖ ਦੀ ਆਉਣ ਵਾਲੀ ਰਣਨੀਤੀ ਤਹਿ ਕੀਤੀ ਜਾਵੇਗੀ ਅਤੇ ਵਲੰਟੀਅਰਾਂ ਦੇ ਨਾਮ ਤੇ ਸੰਦੇਸ਼ ਜਾਰੀ ਕਰਨਗੇ। ਇਸ ਮੌਕੇ ਉਹਨਾਂ ਨੇ ਜੈਤੋ ਹਲਕੇ ਦੇ ਸਮੁੱਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਹੁੰਮ ਹੁੰਮਾ ਕੇ ਪਹੁੰਚੋ।
Comments
Post a Comment