ਸੰਸਦ ਪ੍ਰੋ ਸਾਧੂ ਸਿੰਘ ਨੇ ਸਰਾਵਾਂ ਦੇ ਸਕੂਲ ਨੂੰ ਆਰ ਓ ਲਈ ਗ੍ਰਾੰਟ ਦਿੱਤੀ।
ਜੈਤੋ 27 ਮਈ (ਗੁਰਤੇਜ ਸਿੰਘ ਖਾਲਸਾ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿੰਡ ਸਰਾਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਆਰ ਓ ਲਈ 35 ਹਜਾਰ ਦੀ ਗ੍ਰਾੰਟ ਜਾਰੀ ਕੀਤੀ ਹੈ। ਇਸ ਗ੍ਰਾੰਟ ਦਾ ਪ੍ਰਵਾਨਗੀ ਪੱਤਰ ਸਕੂਲ ਦੇ ਮੁੱਖੀ ਰਣਜੀਤ ਸਿੰਘ, ਅਧਿਆਪਕ - ਗੁਰਤੇਜ ਸਿੰਘ, ਜਤਿੰਦਰ ਸਿੰਘ,ਅਮਨਪ੍ਰੀਤ ਸਿੰਘ, ਮੈਡਮ ਰਾਜਰਾਣੀ, ਸੁਸ਼ਮਾ ਰਾਣੀ,ਗੁਰਿੰਦਰਪਾਲ ਕੌਰ, ਮਨਵੀਰ ਕੌਰ ਨੂੰ ਪ੍ਰੋ ਸਾਧੂ ਸਿੰਘ ਜੀ ਬੇਟੇ ਰਾਜਪਾਲ ਸਿੰਘ ਐਡਵੋਕੇਟ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਸੋਪਿਆ ਗਿਆ। ਇਸ ਮੌਕੇ ਮਾ ਬਲਦੇਵ ਸਿੰਘ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣਾ ਹੈ, ਇਸ ਲਈ ਸਾਡੀ ਪਾਰਟੀ ਵਲੋਂ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਬੁਨਿਆਦੀ ਸ਼ੂਹਲਤਾ ਪੂਰੀਆਂ ਕੀਤੀਆਂ ਜਾਣ ਤਾ ਜੋ ਬੱਚਿਆਂ ਨੂੰ ਪੜਾਈ ਲਈ ਵਧੀਆ ਮਾਹੌਲ ਮਿਲ ਸਕੇ । ਇਸ ਮੌਕੇ ਸ਼ਿਵਦੇਵ ਸਿੰਘ ਪੰਚਾਇਤ ਮੇਂਬਰ,ਕੁਲਦੀਪ ਸਿੰਘ ਨੰਬਰਦਾਰ,ਮੱਖਣ ਸਿੰਘ ਜੱਸੜ, ਜਗਰੂਪ ਸਿੰਘ, ਰੂਪ ਸਿੰਘ, ਲਖਵੀਰ ਸਿੰਘ ਜੱਸੜ, ਅਮਨ ਬਰਾੜ, ਜਸ਼ਨ, ਪ੍ਰੀਤਮ ਬਰਾੜ, ਚੰਦ ਸੰਧੂ , ਗੁਰਦਾਸ ਆਦਿ ਹਾਜਰ ਸਨ ।

Comments
Post a Comment