Skip to main content


ਭਗਵੰਤ ਮਾਨ ਦੀ ਨਿਯੁਕਤੀ ਨਾਲ 'ਆਪ' ਹੋਵੇਗੀ ਮਜ਼ਬੂਤ - ਗੁਰਤੇਜ ਸਿੰਘ ਖਾਲਸਾ

ਜੈਤੋ , 13 ਮਈ ( ਪੱਤਰ ਪ੍ਰੇਰਕ  )-ਆਮ ਆਦਮੀ ਪਾਰਟੀ ਦੀ ਵਾਂਗਡੋਰ ਪੰਜਾਬ ਵਿਚ ਭਗਵੰਤ ਮਾਨ ਦੇ ਹਵਾਲੇ ਕਰਨ ਵਾਲੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਭਗਵੰਤ ਮਾਨ ਆਪ ਦੀ ਮਜ਼ਬੂਤੀ ਲਈ ਵਿਸ਼ੇਸ਼ ਕਦਮ ਚੁੱਕਣਗੇ । ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਗੁਰਤੇਜ ਸਿੰਘ ਖਾਲਸਾ ਅਤੇ ਧਰਮਜੀਤ ਸਿੰਘ ਰਾਮੇਆਣਾ ਨੇ ਸਾਂਝੇ ਤੌਰ 'ਤੇ ਮੀਟਿੰਗ ਦੌਰਾਨ ਕੀਤਾ । ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਖਤ ਮਿਹਨਤ ਕੀਤੀ ਗਈ, ਜਿਸ ਦੀ ਬਦੌਲਤ ਆਪ ਵੱਲੋਂ ਮਾਲਵੇ 'ਚ ਵਧੀਆ ਪ੍ਰਦਰਸ਼ਨ ਕੀਤਾ ਗਿਆ । ਉਨ•ਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਗਵੰਤ ਮਾਨ ਪਾਰਟੀ ਦੇ ਪੰਜਾਬ ਵਿਚਲੇ ਢਾਂਚੇ ਦਾ ਗਠਨ ਕਰਨਗੇ, ਜਿਸ ਵਿਚ ਮਿਹਨਤੀ ਵਲੰਟੀਅਰਾਂ ਤੇ ਆਗੂਆਂ ਨੂੰ ਥਾਂ ਦਿੱਤੀ ਜਾਵੇਗੀ । ਇਸ ਮੌਕੇ ਮਨਿਦਰਜੀਤ ਸਿੱਧੂ, ਹਰਮਨ ਅਜਿੱਤ ਗਿੱਲ , ਦਵਿੰਦਰ ਖਾਲਸਾ,ਹਰੀਸ਼ ਚੈਨਾ, ਜਗਤਾਰ ਚੈਨਾ, ਗੁਰਭੇਜ ਅਜਿੱਤ ਗਿੱਲ, ਗੁਰਤੇਜ ਖਾਲਸਾ, ਲਛਮਣ ਬਿਸ਼ਨੰਦੀ, ਬਲਰਾਜ ਬਿਸ਼ਨੰਦੀ, ਬੇਅੰਤ ਰਾਜੂ, ਤਹਿਸੀਲਦਾਰ ਆਦਿ ਹਾਜ਼ਰ ਸਨ ।

Comments

Popular posts from this blog

ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਣ ਸਮੇ ਆਮ ਆਦਮੀ ਪਾਰਟੀ ਦੇ ਵਲੰਟੀਅਰ  ।   ਫੋਟੋ : ਗੁਰਤੇਜ ਸਿੰਘ ਖਾਲਸਾ 'ਆਪ" ਵਲੋਂ ਰਾਣਾ ਗੁਰਜੀਤ ਦੇ ਖਿਲਾਫ ਕਾਰਵਾਈ ਲਈ ਕੈਪਟਨ ਦਾ ਪੁਤਲਾ ਸਾੜਿਆ । ਜੈਤੋ, 8 ਜੂਨ (ਗੁਰਤੇਜ ਸਿੰਘ ਖਾਲਸਾ) - ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਨੇਤਾਵਾਂ ਅਤੇ ਵਲੰਟੀਅਰ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਦੇ ਦਫਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਅਤੇ ਪੰਜਾਬ ਦੇ ਰਾਣਾ ਗੁਰਜੀਤ ਦੀ ਸੁਰੱਖਿਆ ਲਈ ਦੋਸ਼ ਲਗਾਏ । ਪ੍ਰਦਰਸ਼ਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਧੂ ਸਿੰਘ ਨੇ ਕਿਹਾ ਕਿ ਕਾਂਗਰਸ  ਨੇ ਪੰਜਾਬ ਨੂੰ ਲੁੱਟਣ ਦੇ ਮਾਮਲਿਆਂ  ਵਿੱਚ ਅਕਾਲੀਆਂ ਨੂੰ ਨੂੰ ਵੀ ਮਾਤ ਪਾ ਦਿਤੀ ਹੈ । ਅਕਾਲੀ ਅਤੇ ਕਾਂਗਰਸ ਪੰਜਾਬ ਵਿਚ ਵਪਾਰ ਕਰ ਰਹੇ ਹਨ । ਕੁਝ ਕਾਂਗਰਸੀ ਨੇਤਾਵਾਂ ਨੇ ਰੇਤ, ਸ਼ਰਾਬ ਅਤੇ ਆਵਾਜਾਈ ਨਾਲ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ । ਵਿਧਾਇਕ ਕੁਲਤਾਰ ਸਿੰਘ ਸੰਧਵਾਂ  ਨੇ ਦੋਸ਼ ਲਾਇਆ ਕਿ ਅਕਾਲੀਆਂ ਦੀ ਤਰ੍ਹਾਂ ਕਾਂਗਰਸ ਨੇ ਪੂਰੀ ਤਰ੍ਹਾਂ ਪੁਲਿਸ ਦਾ ਸਿਆਸੀਕਰਨ ਕੀਤਾ ਹੈ । ਜੈਤੋ ਦੇ ਐਮ.ਐਲ.ਏ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਘਰ ਸਰਕਾਰੀ ਦਫਤਰ ਚੱਲ ਰਹੇ ਹਨ । ਆਪ ਨੇਤਾ ਗੁਰਦਿਤ ਸਿੰਘ ਸੇਖੋਂ, ਨਵਜੋਤ ਕੌਰ ਲੰਬੀ, ਸ਼ਿਵੇਂਦਰ ਪਾਲ ਸਿੰਘ ਸੰਧੂ ਅਤੇ ਪ੍ਰਿੰਸੀਪਲ ਬਲਦੇਵ ਸਿੰਘ ਅਜ਼ਾਦ ਨੇ...
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ.. ਰਤਲਾਮ (ਮੱਧ ਪ੍ਰਦੇਸ਼): ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਸਵਾ ਸਾਲ ਵਿੱਚ ਚਾਰ ਤਬਾਦਲੇ ਕੀਤੇ ਜਾਣ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਜਬਲਪੁਰ ਦੇ ਵਿਹੜੇ ਵਿੱਚ ਧਰਨਾ ਦੇ ਕੇ ਚਰਚਾ ਵਿੱਚ ਆਏ ਸਸਪੈਂਡ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ ਡੀ ਜੇ ਰਾਜਿੰਦਰਕੁਮਾਰ ਸ੍ਰੀਵਾਸ ਨੇ ਕੱਲ੍ਹ ਆਪਣੀ ਸਸਪੈਨਸ਼ਨ ਵਿਰੁੱਧ ਨੀਮਚ ਤੋਂ ਜਬਲਪੁਰ ਤੱਕ ਸਾਈਕਲ ਤੋਂ ਨਿਆਂਯਾਤਰਾ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਸ੍ਰੀਵਾਸ ਨੇ ਦੱਸਿਆ, ਮੈਂ ਸਾਈਕਲ ‘ਤੇ ਸੱਤ ਸੌ ਕਿਲੋਮੀਟਰ ਲੰਮੀ ਨਿਆਂ ਯਾਤਰਾ ‘ਤੇ ਜਾ ਰਿਹਾ  ਹਾਂ। ਜਬਲਪੁਰ ਪਹੁੰਚ ਕੇ ਮੈਂ ਸੱਤਿਆਗ੍ਰਹਿ ਕਰਾਂਗਾ। ਰਤਲਾਮ ਦੇ ਵਾਸੀ ਸ੍ਰੀਵਾਸ 15 ਮਹੀਨਿਆਂ ਦੇ ਸਮੇਂ ਵਿੱਚ ਚੌਥਾ ਤਬਾਦਲਾ ਕੀਤੇ ਜਾਣ ਦੇ ਵਿਰੁੱਧ ਹਾਈ ਕੋਰਟ ਸਾਹਮਣੇ ਇੱਕ ਅਗਸਤ ਨੂੰ ਅਣਮਿੱਥੇ ਧਰਨੇ ‘ਤੇ ਬੈਠੇ ਸਨ, ਪਰ ਤੀਜੇ ਦਿਨ ਹੀ ਧਰਨਾ ਖਤਮ ਕਰ ਦਿੱਤਾ ਸੀ। ਜਬਲਪੁਰ ਤੋਂ ਨੀਮਚ ਤਬਾਦਲਾ ਹੋਣ ਦਾ ਹੁਕਮ ਮਿਲਣ ਤੋਂ ਬਾਅਦ ਸ੍ਰੀਵਾਸ ਨੇ ਅੱਠ ਅਗਸਤ ਨੂੰ ਨੀਮਚ ਏ ਡੀ ਜੇ ਦਾ ਚਾਰਜ ਸੰਭਾਲਿਆ, ਪਰ ਚਾਰ ਘੰਟੇ ਬਾਅਦ ਹੀ ਉਸ ਨੂੰ ਸਸਪੈਨਸ਼ਨ ਦਾ ਹੁਕਮ ਮਿਲ ਗਿਆ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿੱਚ ਨਿੱਜੀ ਆਜ਼ਾਦੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਹੋ ਕੇ ਮੈਂ ਜ਼ਮੀਨੀ ਪੱਧਰ ‘ਤੇ ਨਿਆਂ ਦੀ ਲੜਾਈ ਖਤਮ ਕਰਨ ਦਾ ਫੈਸਲਾ ਕੀਤਾ ਹ...
ਉੱਚੀ ਕੀਤੀ ਸੜਕ ਨੂੰ ਦਿਖਾਉਂਦੇ ਹੋਏ ਪਿੰਡ ਨਿਵਾਸੀ।     ਫੋਟੋ: ਗੁਰਤੇਜ ਸਿੰਘ ਖਾਲਸਾ  ਸੜਕ ਨੂੰ ਜਿਆਦਾ ਉੱਚੀ ਕਰਕੇ ਬਣਾਏ ਜਾਣ ਤੇ ਪਿੰਡ ਵਾਸੀ ਦੁੱਖੀ ।  ਜੈਤੋ 12 ਜੂਨ ( ਗੁਰਤੇਜ ਸਿੰਘ ਖਾਲਸਾ ) ਜੈਤੋ ਤੋਂ 8-9 ਕਿਲੋਮੀਟਰ ਦੂਰ ਪੈਂਦੇ ਕੋਠੇ ਗੁਲਾਬਗੜ੍ਹ, ਰੋੜੀਕਪੂਰਾ ਦੇ ਵਾਸੀ  ਕਾਸਮ ਭੱਟੀ ਤੋਂ ਮੱਤਾ ਨੂੰ ਬਣ ਰਹੀ ਲਿੰਕ ਰੋਡ ਦੀ ਜਿਆਦਾ ਉਚਾਈ ਹੋਣ ਕਰਕੇ ਪ੍ਰੇਸ਼ਾਨ ਹਨ। ਇਸ ਦੀ ਜਮੀਨ ਤੋਂ ਉਚਾਈ ਲਗਭਗ 5-6 ਫੁੱਟ ਹੈ।  ਇਸ ਸੜਕ ਦਾ ਟੁੱਟਣ ਦਾ ਪਹਿਲਾ ਵੀ ਇਹੀ ਕਾਰਨ ਸੀ ਕਿ ਦੋਵੇ ਪਾਸਿਆਂ ਤੋਂ ਮੀਹ ਦੇ ਪਾਣੀ ਨਾਲ ਖਾਰਾਂ ਪੈ ਕੇ ਸੜਕ ਟੁੱਟ ਗਈ ਸੀ ।  ਪੌਣੇ ਦੋ ਸਾਲ ਪਹਿਲਾ ਇਸ ਸੜਕ ਨੂੰ ਪੁੱਟ ਕੇ ਨੀਵਾਂ ਕਰਨ ਦਾ ਕੰਮ ਹੋ ਗਿਆ ਸੀ ਅਤੇ ਹੁਣ ਫਿਰ  ਇਸ ਸੜਕ ਨੂੰ ਫਿਰ ਉੱਚਾ ਕਰਕੇ  ਬਣਾਇਆ ਜਾ ਰਿਹਾ, । ਇਸ ਸੜਕ ਉਪਰੋਂ ਦੀ ਸਕੂਲ ਵੈਨਾਂ ਵੀ ਕਾਫੀ ਲੰਘਦੀਆਂ ਹਨ।  ਇਸ ਕਰਕੇ ਸੜਕ ਹਾਦਸਾ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।  ਪਿੰਡ ਦੇ ਵਾਸੀ ਅਤੇ ਕਿਸਾਨ ਵੀ ਇਸ ਦੀ ਉਚਾਈ ਤੋਂ ਕਾਫੀ ਤੰਗ ਹਨ, ਕਿਉਂ ਕਿ ਮੀਹ ਪੈਣ ਸਮੇ ਖਾਰਾਂ ਨਾਲ ਸੜਕ ਟੁੱਟਣ ਦੇ ਨਾਲ ਨਾਲ  ਫ਼ਸਲ ਦਾ ਨੁਕਸਾਨ ਕਰਦੀਆਂ ਹਨ।   ਜਿਹਨਾ ਕਿਸਾਨਾਂ ਦੀ ਜਮੀਨ ਸੜਕ ਦੇ ਨਾਲ ਲੱਗਦੀ ਉਹਨਾਂ ਕਿਸਾਨਾਂ ਨੂੰ ਆਪਣੇ ਖੇਤ ਡੂੰਘੇ ਹੋਣ ਕਰਕੇ ਟ੍ਰੈਕਟਰ ਨੂੰ ਖੇਤ ਵਿੱਚ ਲਿਜਾਣ ਵਿੱਚ ਵੀ...