ਪ੍ਰੋ ਸਾਧੂ ਸਿੰਘ ਪਿੰਡ ਵਾਸੀਆਂ ਨੂੰ ਚੈੱਕ ਦਿੰਦੇ ਹੋਏ ਫੋਟੋ:- ਗੁਰਤੇਜ ਸਿੰਘ ਖਾਲਸਾ
ਸੰਸਦ ਪ੍ਰੋ ਸਾਧੂ ਸਿੰਘ ਵਲੋਂ ਬੁਰਜ ਜਵਾਹਰ ਸਿੰਘ ਵਾਲਾ ਨੂੰ ਪਾਣੀ ਦੀ ਟੈਂਕੀ ਦਿੱਤੀ।
ਜੈਤੋ , 6 ਜੁਲਾਈ (ਰਾਜਵਿੰਦਰ ਸਿੰਘ ) ਆਮ ਆਦਮੀ ਪਾਰਟੀ ਦੇ ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਨੇ ਪਿਛਲੇ ਦਿਨੀਂ ਬੁਰਜ ਜਵਾਹਰ ਸਿੰਘ ਵਾਲਾ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਤੋਂ ਵਿਧਾਇਕ ਮਾ ਬਲਦੇਵ ਸਿੰਘ ਦੀ ਅਗਵਾਈ ਵਿਚ ਪਾਣੀ ਵਾਲੀ ਮੋਬਾਈਲ ਟੈਂਕੀ ਬਣਾਉਣ ਲਈ ਇੱਕ ਲੱਖ ਪੱਚੀ ਹਜ਼ਾਰ ਰੁਪਏ ਦੀ ਗਰਾਂਟ ਪਿੰਡ ਵਾਸੀਆਂ ਨੂੰ ਸੌਂਪੀ ਗਈ , ਇਸ ਗਰਾਂਟ ਲਈ ਪਿੰਡ ਵਾਸੀਆਂ ਵਲੋਂ ਕਾਫੀ ਸਮੇ ਤੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਵਿਆਹ ਸਾਦੀ ਦੇ ਸਮਾਗਮਾਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਾਰਨ ਵਿਚ ਮੁਸ਼ਕਿਲ ਆਉਂਦੀ ਸੀ। ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਦੇ 3 ਮਹੀਨਿਆਂ ਦੇ ਰਾਜ ਤੋਂ ਹੀ ਤੰਗ ਆ ਗਏ ਹਨ । 90 ਦਿਨਾਂ ਵਿਚ 90 ਕਿਸਾਨ ਖੁਦਕੁਸ਼ੀਆਂ ਕਰ ਗਏ ਹਨ । ਜੋ ਚੋਣਾਂ ਵਿਚ ਵਾਅਦੇ ਕੀਤੇ ਸਨ, ਉਹ ਵੀ ਪੂਰੇ ਨਹੀਂ ਕਰਦੇ, ਉਹ ਸਿਰਫ ਵੋਟਾਂ ਲੈਣ ਲਈ ਕਾਂਗਰਸ ਨੇ ਲੋਕ ਨੂੰ ਬੁੱਧੂ ਬਣਾ ਸੀ । ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦੀ ਹੈ । ਇਸ ਮੌਕੇ ਐਡਵੋਕੇਟ ਰਾਜਪਾਲ, ਲੱਖਾ ਸਿੰਘ, ਗੁਰਜੰਟ ਸਿੰਘ, ਮੰਤਰੀ ਸਿੰਘ, ਸ਼ਿਵਰਾਜ ਸਿੰਘ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਹਾਜ਼ਰ ਸਨ।

Comments
Post a Comment