ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰੋ - ਧਰਮਜੀਤ ਰਾਮੇਆਣਾ
ਜੈਤੋ 31 ਮਈ (ਗੁਰਤੇਜ ਸਿੰਘ ਖਾਲਸਾ) - ਅੱਜ ਜੈਤੋ ਵਿਖੇ ਪ੍ਰੈਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਸੀਨੀਅਰ ਆਗੂ ਧਰਮਜੀਤ ਸਿੰਘ ਰਾਮੇਆਣਾ ਨੇ ਕਾਂਗਰਸ ਸਰਕਾਰ ਦੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਨੌਕਰਾਂ ਰਾਹੀਂ ਰੇਤ ਬਜਰੀ ਦੀਆਂ ਖੱਡਾਂ ਦੇ ਬੇਨਾਮੀ ਠੇਕੇ ਲੈਣ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਕੇ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਰਾਮੇਆਣਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਰਾਜਪਾਲ ਦੇ ਭਾਸ਼ਣ ਪੰਨਾ ਨੰਬਰ- 5 ਅਤੇ ਪੈਰਾ ਨੰਬਰ 12-ਸੀ ਵਿਚ ਸਰਕਾਰ ਨੇ ਸਦਨ ਰਾਹੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਕੋਈ ਮੰਤਰੀ ਸਰਕਾਰੀ ਕਾਰੋਬਾਰ (ਕਨਫਲਿਕਟ ਆਫ ਇਨਟਰਸਟ) ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਨੂੰ ਅਹੁੱਦੇ ਤੋਂ ਹਟਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੀਆਂ ਹੋਇਆ ਵਿਧਾਨ ਸਭਾ ਦੀਆਂ ਚੋਣਾਂ ਵਿਚ ਲੋਕਾਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਭੇਜਿਆ ਅਤੇ ਉਹ ਲੋਕਾਂ ਹਿੱਤਾਂ ਦੇ ਉਲਟ ਹੋਣ ਵਾਲੇ ਕੰਮਾਂ ਨੂੰ ਕਦੇ ਵੀ ਸਿਰੇ ਨਹੀਂ ਚੜਨ ਦੇਣਗੇ। ਜਿਨ੍ਹਾਂ ਚਿਰ ਰੇਤਾ ਬਜਰੀ ਮਾਫੀਆ ਤੋਂ ਪੰਜਾਬ ਨੂੰ ਰਾਹਤ ਨਹੀਂ ਮਿਲਦੀ ਓਹਨਾ ਚਿਰ ਆਮ ਆਦਮੀ ਪਾਰਟੀ ਸੰਘਰਸ਼ ਜਾਰੀ ਰੱਖੇਗੀ ਅਤੇ ਲੋੜ ਪੈਣ ਉੱਤੇ ਹੋਰ ਵੀ ਤੇਜ ਕਰੇਗੀ । ਉਹਨਾਂ ਇਹ ਵੀ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਇੱਕ ਪੁਲਸ ਕਰਮਚਾਰੀ ਦੀ 100 ਰੁਪੈ ਦੇ ਰਿਸ਼ਵਤ ਦਾ ਰੌਲਾ ਪਾਉਂਦਾ ਸੀ ਅਤੇ ਅੱਜ 26 ਕਰੋੜ ਦਾ ਘਪਲਾ ਹੋਇਆ ਪਰੰਤੂ ਉਹਨਾਂ ਦਾ ਕੋਈ ਵੀ ਬਿਆਨ ਨਹੀਂ ਆਇਆ। ਪੰਜਾਬ ਦੇ ਦਰਿਆਵਾਂ ਉੱਤੇ ਪੰਜਾਬ ਦਾ ਹੱਕ ਹੈ ਅਤੇ ਇਸਦੀਆਂ ਖੱਡਾਂ ਦਾ ਠੇਕਾ ਕੇਵਲ ਤਾਂ ਕੇਵਲ ਪੰਜਾਬ ਦੇ ਬੇਰੁਜਗਾਰ ਨੌਜੁਆਨਾਂ ਨੂੰ ਹੀ ਦਿੱਤਾ ਜਾਵੇ ਅਤੇ ਇਸ ਪੂਰੇ ਮਾਮਲੇ ਦੇ ਨਿਰਪੱਖ ਜਾਂਚ ਕਾਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।

Comments
Post a Comment